ਯਸ਼ਾਯਾਹ 60

ਕੇਦਾਰ ਦੇ ਸਾਰੇ ਇੱਜੜ ਤੇਰੇ ਕੋਲ ਇਕੱਠੇ ਕੀਤੇ ਜਾਣਗੇ, ਨਬਾਯੋਥ ਦੇ ਭੇਡੂ ਤੇਰੀ ਸੇਵਾ ਕਰਨਗੇ। ਉਹ ਮੇਰੀ ਜਗਵੇਦੀ ਉੱਤੇ ਚੜ੍ਹਾਵੇ ਵਜੋਂ ਸਵੀਕਾਰ ਕੀਤੇ ਜਾਣਗੇ, ਅਤੇ ਮੈਂ ਆਪਣੇ ਸੋਹਣੇ ਭਵਨ ਨੂੰ ਹੋਰ ਵੀ ਪਰਤਾਪੀ ਬਣਾਵਾਂਗਾ।

Isaiah 60:7 (UKJV) All the flocks of Kedar shall be gathered together unto you, the rams of Nebaioth shall minister unto you: they shall come up with acceptance on mine altar, and I will glorify the house of my glory.

5ਤਦ ਤੁਸੀਂ ਵੇਖੋਂਗੇ ਅਤੇ ਚਮਕਦਾਰ ਹੋਵੋਗੇ, ਤੁਹਾਡਾ ਦਿਲ ਖੁਸ਼ੀ ਨਾਲ ਧੜਕੇਗਾ ਅਤੇ ਫੁੱਲ ਜਾਵੇਗਾ। ਸਮੁੰਦਰਾਂ ਦਾ ਧਨ ਤੁਹਾਡੇ ਕੋਲ ਲਿਆਇਆ ਜਾਵੇਗਾ, ਕੌਮਾਂ ਦਾ ਧਨ ਤੁਹਾਡੇ ਕੋਲ ਆਵੇਗਾ।

6ਊਠਾਂ ਦੇ ਝੁੰਡ ਤੇਰੀ ਧਰਤੀ ਨੂੰ ਢੱਕ ਲੈਣਗੇ, ਮਿਦਯਾਨ ਅਤੇ ਏਫਾਹ ਦੇ ਜਵਾਨ ਊਠ ਨਾਲੇ ਸਾਰੇ ਸ਼ਬਾ ਦੇਸ ਤੋਂ ਆਉਣਗੇ, ਸੋਨਾ ਅਤੇ ਧੂਪ ਲੈ ਕੇ ਅਤੇ ਯਾਹਵੇਹ ਦੀ ਉਸਤਤ ਦਾ ਪ੍ਰਚਾਰ ਕਰਨਗੇ।

7ਕੇਦਾਰ ਦੇ ਸਾਰੇ ਇੱਜੜ ਤੇਰੇ ਕੋਲ ਇਕੱਠੇ ਕੀਤੇ ਜਾਣਗੇ, ਨਬਾਯੋਥ ਦੇ ਭੇਡੂ ਤੇਰੀ ਸੇਵਾ ਕਰਨਗੇ। ਉਹ ਮੇਰੀ ਜਗਵੇਦੀ ਉੱਤੇ ਚੜ੍ਹਾਵੇ ਵਜੋਂ ਸਵੀਕਾਰ ਕੀਤੇ ਜਾਣਗੇ, ਅਤੇ ਮੈਂ ਆਪਣੇ ਸੋਹਣੇ ਭਵਨ ਨੂੰ ਹੋਰ ਵੀ ਪਰਤਾਪੀ ਬਣਾਵਾਂਗਾ।

8“ਇਹ ਕੌਣ ਹਨ ਜਿਹੜੇ ਬੱਦਲਾਂ ਵਾਂਗੂੰ, ਕਬੂਤਰਾਂ ਵਾਂਗੂੰ ਆਪਣੇ ਆਲ੍ਹਣਿਆਂ ਵਿੱਚ ਉੱਡਦੇ ਹਨ?

9ਸੱਚ-ਮੁੱਚ ਟਾਪੂ ਮੇਰੀ ਉਡੀਕ ਕਰਨਗੇ, ਸਭ ਤੋਂ ਅੱਗੇ ਤਰਸ਼ੀਸ਼ ਦੇ ਜਹਾਜ਼ ਹੋਣਗੇ, ਜੋ ਤੁਹਾਡੇ ਬੱਚਿਆਂ ਨੂੰ ਦੂਰੋਂ ਲੈ ਕੇ ਆਉਂਦੇ ਹਨ, ਉਹਨਾਂ ਦੇ ਚਾਂਦੀ ਅਤੇ ਸੋਨੇ ਨਾਲ, ਯਾਹਵੇਹ ਤੇਰੇ ਪਰਮੇਸ਼ਵਰ ਅਰਥਾਤ ਇਸਰਾਏਲ ਦੇ ਪਵਿੱਤਰ ਪੁਰਖ ਲਈ ਤੇਰੇ ਕੋਲ ਦੂਰੋਂ ਲਿਆਉਣ, ਕਿਉਂ ਜੋ ਉਸ ਨੇ ਤੈਨੂੰ ਆਪਣੀ ਸ਼ਾਨ ਨਾਲ ਭਰਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.