ਯਸ਼ਾਯਾਹ 63

ਇਹ ਕੌਣ ਹੈ ਜੋ ਅਦੋਮ ਦੇ ਦੇਸ ਤੋਂ, ਬੋਸਰਾਹ ਨਗਰ ਤੋਂ, ਲਾਲ ਰੰਗ ਦੇ ਕੱਪੜੇ ਪਾ ਕੇ ਤੁਰਿਆਂ ਆਉਂਦਾ ਹੈ। ਇਹ ਕੌਣ ਹੈ, ਜੋ ਪਰਤਾਪ ਦਾ ਲਿਬਾਸ ਪਹਿਨਿਆ ਹੋਇਆ ਹੈ, ਆਪਣੀ ਤਾਕਤ ਦੀ ਮਹਾਨਤਾ ਵਿੱਚ ਅੱਗੇ ਵਧਦਾ ਹੈ? “ਇਹ ਮੈਂ ਹਾਂ, ਜਿੱਤ ਦਾ ਐਲਾਨ ਕਰਦਾ ਹਾਂ, ਬਚਾਉਣ ਲਈ ਸ਼ਕਤੀਸ਼ਾਲੀ ਹਾਂ।”

Isaiah 63:1 (UKJV) Who is this that comes from Edom, with dyed garments from Bozrah? this that is glorious in his apparel, travelling in the greatness of his strength? I that speak in righteousness, mighty to save.

1ਇਹ ਕੌਣ ਹੈ ਜੋ ਅਦੋਮ ਦੇ ਦੇਸ ਤੋਂ, ਬੋਸਰਾਹ ਨਗਰ ਤੋਂ, ਲਾਲ ਰੰਗ ਦੇ ਕੱਪੜੇ ਪਾ ਕੇ ਤੁਰਿਆਂ ਆਉਂਦਾ ਹੈ। ਇਹ ਕੌਣ ਹੈ, ਜੋ ਪਰਤਾਪ ਦਾ ਲਿਬਾਸ ਪਹਿਨਿਆ ਹੋਇਆ ਹੈ, ਆਪਣੀ ਤਾਕਤ ਦੀ ਮਹਾਨਤਾ ਵਿੱਚ ਅੱਗੇ ਵਧਦਾ ਹੈ? “ਇਹ ਮੈਂ ਹਾਂ, ਜਿੱਤ ਦਾ ਐਲਾਨ ਕਰਦਾ ਹਾਂ, ਬਚਾਉਣ ਲਈ ਸ਼ਕਤੀਸ਼ਾਲੀ ਹਾਂ।”

2ਤੇਰੇ ਕੱਪੜੇ ਲਾਲ ਕਿਉਂ ਹਨ? ਅਤੇ ਤੇਰਾ ਬਸਤਰ ਹੌਦ ਵਿੱਚ ਦਾਖਾਂ ਲਤਾੜਨ ਵਾਲੇ ਜਿਹਾ ਕਿਉਂ ਹੈ?

3“ਮੈਂ ਇਕੱਲੇ ਹੀ ਦਾਖ ਦੇ ਹੋਂਦ ਵਿੱਚ ਲਤਾੜਿਆ, ਕੌਮਾਂ ਵਿੱਚੋਂ ਕੋਈ ਵੀ ਮੇਰੇ ਨਾਲ ਨਹੀਂ ਸੀ। ਮੈਂ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਲਤਾੜਿਆ, ਅਤੇ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਮਿੱਧਿਆ। ਮੇਰੇ ਬਸਤਰ ਉੱਤੇ ਉਹਨਾਂ ਦਾ ਲਹੂ ਛਿੜਕਿਆ ਗਿਆ, ਅਤੇ ਮੈਂ ਆਪਣੇ ਸਾਰੇ ਲਿਬਾਸ ਨੂੰ ਲਬੇੜਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.