ਯਸ਼ਾਯਾਹ 63

“ਮੈਂ ਇਕੱਲੇ ਹੀ ਦਾਖ ਦੇ ਹੋਂਦ ਵਿੱਚ ਲਤਾੜਿਆ, ਕੌਮਾਂ ਵਿੱਚੋਂ ਕੋਈ ਵੀ ਮੇਰੇ ਨਾਲ ਨਹੀਂ ਸੀ। ਮੈਂ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਲਤਾੜਿਆ, ਅਤੇ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਮਿੱਧਿਆ। ਮੇਰੇ ਬਸਤਰ ਉੱਤੇ ਉਹਨਾਂ ਦਾ ਲਹੂ ਛਿੜਕਿਆ ਗਿਆ, ਅਤੇ ਮੈਂ ਆਪਣੇ ਸਾਰੇ ਲਿਬਾਸ ਨੂੰ ਲਬੇੜਿਆ ਹੈ।

Isaiah 63:3 (UKJV) I have trodden the winepress alone; and of the people there was none with me: for I will tread them in mine anger, and trample them in my fury; and their blood shall be sprinkled upon my garments, and I will stain all my raiment.

1ਇਹ ਕੌਣ ਹੈ ਜੋ ਅਦੋਮ ਦੇ ਦੇਸ ਤੋਂ, ਬੋਸਰਾਹ ਨਗਰ ਤੋਂ, ਲਾਲ ਰੰਗ ਦੇ ਕੱਪੜੇ ਪਾ ਕੇ ਤੁਰਿਆਂ ਆਉਂਦਾ ਹੈ। ਇਹ ਕੌਣ ਹੈ, ਜੋ ਪਰਤਾਪ ਦਾ ਲਿਬਾਸ ਪਹਿਨਿਆ ਹੋਇਆ ਹੈ, ਆਪਣੀ ਤਾਕਤ ਦੀ ਮਹਾਨਤਾ ਵਿੱਚ ਅੱਗੇ ਵਧਦਾ ਹੈ? “ਇਹ ਮੈਂ ਹਾਂ, ਜਿੱਤ ਦਾ ਐਲਾਨ ਕਰਦਾ ਹਾਂ, ਬਚਾਉਣ ਲਈ ਸ਼ਕਤੀਸ਼ਾਲੀ ਹਾਂ।”

2ਤੇਰੇ ਕੱਪੜੇ ਲਾਲ ਕਿਉਂ ਹਨ? ਅਤੇ ਤੇਰਾ ਬਸਤਰ ਹੌਦ ਵਿੱਚ ਦਾਖਾਂ ਲਤਾੜਨ ਵਾਲੇ ਜਿਹਾ ਕਿਉਂ ਹੈ?

3“ਮੈਂ ਇਕੱਲੇ ਹੀ ਦਾਖ ਦੇ ਹੋਂਦ ਵਿੱਚ ਲਤਾੜਿਆ, ਕੌਮਾਂ ਵਿੱਚੋਂ ਕੋਈ ਵੀ ਮੇਰੇ ਨਾਲ ਨਹੀਂ ਸੀ। ਮੈਂ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਲਤਾੜਿਆ, ਅਤੇ ਆਪਣੇ ਕ੍ਰੋਧ ਵਿੱਚ ਉਹਨਾਂ ਨੂੰ ਮਿੱਧਿਆ। ਮੇਰੇ ਬਸਤਰ ਉੱਤੇ ਉਹਨਾਂ ਦਾ ਲਹੂ ਛਿੜਕਿਆ ਗਿਆ, ਅਤੇ ਮੈਂ ਆਪਣੇ ਸਾਰੇ ਲਿਬਾਸ ਨੂੰ ਲਬੇੜਿਆ ਹੈ।

4ਇਹ ਮੇਰੇ ਲਈ ਬਦਲਾ ਲੈਣ ਦਾ ਦਿਨ ਸੀ; ਮੇਰੇ ਲਈ ਛੁਡਾਉਣ ਦਾ ਸਾਲ ਆ ਗਿਆ ਸੀ।

5ਮੈਂ ਵੇਖਿਆ, ਪਰ ਮਦਦ ਕਰਨ ਵਾਲਾ ਕੋਈ ਨਹੀਂ ਸੀ, ਮੈਂ ਘਬਰਾ ਗਿਆ ਕਿ ਕਿਸੇ ਨੇ ਸਹਾਰਾ ਨਹੀਂ ਦਿੱਤਾ। ਇਸ ਲਈ ਮੇਰੀ ਆਪਣੀ ਬਾਂਹ ਨੇ ਮੇਰੇ ਲਈ ਮੁਕਤੀ ਪ੍ਰਾਪਤ ਕੀਤੀ, ਅਤੇ ਮੇਰੇ ਆਪਣੇ ਕ੍ਰੋਧ ਨੇ ਮੈਨੂੰ ਸੰਭਾਲਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.