20“ਉੱਥੇ ਫੇਰ ਕੋਈ ਥੋੜ੍ਹੇ ਦਿਨਾਂ ਦਾ ਬੱਚਾ ਨਾ ਹੋਵੇਗਾ, ਨਾ ਕੋਈ ਬਜ਼ੁਰਗ ਜਿਸ ਨੇ ਆਪਣੇ ਦਿਨ ਪੂਰੇ ਨਾ ਕੀਤੇ ਹੋਣ, ਕਿਉਂਕਿ ਸੌ ਸਾਲ ਦੀ ਉਮਰ ਵਿੱਚ ਮਰੇਗਾ, ਉਸ ਨੂੰ ਬੱਚਾ ਹੀ ਮੰਨਿਆ ਜਾਵੇਗਾ, ਪਰ ਸੌ ਸਾਲ ਦਾ ਪਾਪੀ ਸਰਾਪੀ ਹੋਵੇਗਾ।
21ਉਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ। ਉਹ ਅੰਗੂਰੀ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।
22ਉਹ ਹੁਣ ਘਰ ਨਹੀਂ ਬਣਾਉਣਗੇ ਕਿ ਕੋਈ ਦੂਸਰਾ ਉਸ ਵਿੱਚ ਵੱਸੇ, ਉਹ ਨਾਂ ਲਾਉਣਗੇ ਕਿ ਦੂਸਰੇ ਖਾਣ। ਕਿਉਂਕਿ ਜਿਵੇਂ ਰੁੱਖ ਦੇ ਦਿਨ, ਉਸੇ ਤਰ੍ਹਾਂ ਮੇਰੇ ਲੋਕਾਂ ਦੇ ਦਿਨ ਹੋਣਗੇ। ਮੇਰੇ ਚੁਣੇ ਹੋਏ ਆਪਣੇ ਹੱਥਾਂ ਦੇ ਕੰਮ ਦਾ ਲੰਬੇ ਸਮੇਂ ਤੱਕ ਅਨੰਦ ਲੈਣਗੇ।
23ਉਹ ਵਿਅਰਥ ਦੀ ਮਿਹਨਤ ਨਹੀਂ ਕਰਨਗੇ, ਨਾ ਉਹ ਬੱਚੇ ਪੈਦਾ ਕਰਨਗੇ ਜੋ ਮੁਸੀਬਤ ਦੇ ਮਾਰੇ ਹੋਏ ਹਨ। ਕਿਉਂ ਜੋ ਉਹ ਅਤੇ ਉਹਨਾਂ ਦੀ ਸੰਤਾਨ, ਯਾਹਵੇਹ ਦੀ ਮੁਬਾਰਕ ਅੰਸ ਹੋਣਗੇ।
24ਉਹਨਾਂ ਦੇ ਪੁਕਾਰਨ ਤੋਂ ਪਹਿਲਾਂ ਮੈਂ ਉੱਤਰ ਦਿਆਂਗਾ, ਅਤੇ ਉਹ ਅਜੇ ਗੱਲਾਂ ਹੀ ਕਰਦੇ ਹੋਣਗੇ, ਕਿ ਮੈਂ ਸੁਣ ਲਵਾਂਗਾ।