ਯਸ਼ਾਯਾਹ 65

ਉਹ ਵਿਅਰਥ ਦੀ ਮਿਹਨਤ ਨਹੀਂ ਕਰਨਗੇ, ਨਾ ਉਹ ਬੱਚੇ ਪੈਦਾ ਕਰਨਗੇ ਜੋ ਮੁਸੀਬਤ ਦੇ ਮਾਰੇ ਹੋਏ ਹਨ। ਕਿਉਂ ਜੋ ਉਹ ਅਤੇ ਉਹਨਾਂ ਦੀ ਸੰਤਾਨ, ਯਾਹਵੇਹ ਦੀ ਮੁਬਾਰਕ ਅੰਸ ਹੋਣਗੇ।

Isaiah 65:23 (UKJV) They shall not labour in vain, nor bring forth for trouble; for they are the seed of the blessed of the LORD, and their offspring with them.

21ਉਹ ਘਰ ਬਣਾਉਣਗੇ ਅਤੇ ਉਨ੍ਹਾਂ ਵਿੱਚ ਵੱਸਣਗੇ। ਉਹ ਅੰਗੂਰੀ ਬਾਗ਼ ਲਾਉਣਗੇ ਅਤੇ ਉਨ੍ਹਾਂ ਦਾ ਫਲ ਖਾਣਗੇ।

22ਉਹ ਹੁਣ ਘਰ ਨਹੀਂ ਬਣਾਉਣਗੇ ਕਿ ਕੋਈ ਦੂਸਰਾ ਉਸ ਵਿੱਚ ਵੱਸੇ, ਉਹ ਨਾਂ ਲਾਉਣਗੇ ਕਿ ਦੂਸਰੇ ਖਾਣ। ਕਿਉਂਕਿ ਜਿਵੇਂ ਰੁੱਖ ਦੇ ਦਿਨ, ਉਸੇ ਤਰ੍ਹਾਂ ਮੇਰੇ ਲੋਕਾਂ ਦੇ ਦਿਨ ਹੋਣਗੇ। ਮੇਰੇ ਚੁਣੇ ਹੋਏ ਆਪਣੇ ਹੱਥਾਂ ਦੇ ਕੰਮ ਦਾ ਲੰਬੇ ਸਮੇਂ ਤੱਕ ਅਨੰਦ ਲੈਣਗੇ।

23ਉਹ ਵਿਅਰਥ ਦੀ ਮਿਹਨਤ ਨਹੀਂ ਕਰਨਗੇ, ਨਾ ਉਹ ਬੱਚੇ ਪੈਦਾ ਕਰਨਗੇ ਜੋ ਮੁਸੀਬਤ ਦੇ ਮਾਰੇ ਹੋਏ ਹਨ। ਕਿਉਂ ਜੋ ਉਹ ਅਤੇ ਉਹਨਾਂ ਦੀ ਸੰਤਾਨ, ਯਾਹਵੇਹ ਦੀ ਮੁਬਾਰਕ ਅੰਸ ਹੋਣਗੇ।

24ਉਹਨਾਂ ਦੇ ਪੁਕਾਰਨ ਤੋਂ ਪਹਿਲਾਂ ਮੈਂ ਉੱਤਰ ਦਿਆਂਗਾ, ਅਤੇ ਉਹ ਅਜੇ ਗੱਲਾਂ ਹੀ ਕਰਦੇ ਹੋਣਗੇ, ਕਿ ਮੈਂ ਸੁਣ ਲਵਾਂਗਾ।

25ਬਘਿਆੜ ਅਤੇ ਲੇਲਾ ਇਕੱਠੇ ਚਰਨਗੇ, ਅਤੇ ਸ਼ੇਰ ਬਲਦ ਵਾਂਗ ਘਾਹ ਖਾਵੇਗਾ, ਅਤੇ ਮਿੱਟੀ ਸੱਪ ਦੀ ਖੁਰਾਕ ਹੋਵੇਗੀ। ਉਹ ਮੇਰੇ ਸਾਰੇ ਪਵਿੱਤਰ ਪਰਬਤ ਉੱਤੇ ਨਾ ਤਾਂ ਨੁਕਸਾਨ ਕਰਨਗੇ ਦੁੱਖ ਦੇਣਗੇ,” ਯਾਹਵੇਹ ਆਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.