ਯਸ਼ਾਯਾਹ 65

ਇੱਕ ਅਜਿਹੀ ਪਰਜਾ ਜਿਸ ਨੇ ਲਗਾਤਾਰ ਮੇਰੇ ਚਿਹਰੇ ਦੇ ਗੁੱਸੇ ਭੜਕਾਇਆ, ਬਾਗ਼ਾਂ ਵਿੱਚ ਬਲੀਆਂ ਚੜ੍ਹਾ ਕੇ ਅਤੇ ਇੱਟਾਂ ਦੀਆਂ ਜਗਵੇਦੀਆਂ ਉੱਤੇ ਧੂਪ ਧੁਖਾਈ;

Isaiah 65:3 (UKJV) A people that provokes me to anger continually to my face; that sacrifices in gardens, and burns incense upon altars of brick;

1“ਮੈਂ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਲਈ ਪ੍ਰਗਟ ਕੀਤਾ ਜਿਨ੍ਹਾਂ ਨੇ ਮੈਨੂੰ ਨਹੀਂ ਮੰਗਿਆ; ਉਹਨਾਂ ਲੋਕਾਂ ਨੇ ਮੈਨੂੰ ਪਾ ਲਿਆ ਜਿਨ੍ਹਾਂ ਨੇ ਮੈਨੂੰ ਨਹੀਂ ਭਾਲਿਆ। ਉਸ ਕੌਮ ਨੂੰ ਜੋ ਮੇਰਾ ਨਾਮ ਨਹੀਂ ਲੈਂਦੀ ਸੀ, ਮੈਂ ਕਿਹਾ, ‘ਮੈਂ ਹਾਂ, ਮੈਂ ਹਾਂ।’

2ਸਾਰਾ ਦਿਨ ਮੈਂ ਆਪਣਾ ਹੱਥ ਬੁਰੇ ਲੋਕਾਂ ਲਈ ਪਸਾਰਿਆ ਹੋਇਆ ਸੀ। ਜਿਹੜੇ ਚੰਗੇ ਮਾਰਗਾਂ ਉੱਤੇ ਚੱਲਦੇ ਹਨ, ਆਪਣੀਆਂ ਹੀ ਕਲਪਨਾਵਾਂ ਦਾ ਪਿੱਛਾ ਕਰਦੇ ਹਨ,

3ਇੱਕ ਅਜਿਹੀ ਪਰਜਾ ਜਿਸ ਨੇ ਲਗਾਤਾਰ ਮੇਰੇ ਚਿਹਰੇ ਦੇ ਗੁੱਸੇ ਭੜਕਾਇਆ, ਬਾਗ਼ਾਂ ਵਿੱਚ ਬਲੀਆਂ ਚੜ੍ਹਾ ਕੇ ਅਤੇ ਇੱਟਾਂ ਦੀਆਂ ਜਗਵੇਦੀਆਂ ਉੱਤੇ ਧੂਪ ਧੁਖਾਈ;

4ਜਿਹੜੇ ਕਬਰਾਂ ਵਿੱਚ ਬੈਠਦੇ ਹਨ ਅਤੇ ਆਪਣੀਆਂ ਰਾਤਾਂ ਗੁਪਤ ਥਾਵਾਂ ਤੇ ਜਾਗਦੇ ਹੋਏ ਕੱਟਦੇ ਹਨ; ਜੋ ਸੂਰਾਂ ਦਾ ਮਾਸ ਖਾਂਦੇ ਹਨ, ਅਤੇ ਜਿਨ੍ਹਾਂ ਦੇ ਬਰਤਨਾਂ ਵਿੱਚ ਅਸ਼ੁੱਧ ਮਾਸ ਦਾ ਬਰੋਥ ਹੁੰਦਾ ਹੈ।

5ਜਿਹੜੇ ਆਖਦੇ ਹਨ, ‘ਦੂਰ ਰਹੋ; ਮੇਰੇ ਨੇੜੇ ਨਾ ਆਓ,’ ਕਿਉਂਕਿ ਮੈਂ ਤੇਰੇ ਤੋਂ ਬਹੁਤ ਪਵਿੱਤਰ ਹਾਂ! ਅਜਿਹੇ ਲੋਕ ਮੇਰੇ ਨੱਕ ਵਿੱਚ ਧੂੰਆਂ ਹਨ, ਅਤੇ ਇੱਕ ਅੱਗ ਵਾਂਗੂੰ ਹਨ, ਜੋ ਸਾਰਾ ਦਿਨ ਬਲਦੀ ਰਹਿੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.