ਯਸ਼ਾਯਾਹ 65

ਜਿਹੜੇ ਕਬਰਾਂ ਵਿੱਚ ਬੈਠਦੇ ਹਨ ਅਤੇ ਆਪਣੀਆਂ ਰਾਤਾਂ ਗੁਪਤ ਥਾਵਾਂ ਤੇ ਜਾਗਦੇ ਹੋਏ ਕੱਟਦੇ ਹਨ; ਜੋ ਸੂਰਾਂ ਦਾ ਮਾਸ ਖਾਂਦੇ ਹਨ, ਅਤੇ ਜਿਨ੍ਹਾਂ ਦੇ ਬਰਤਨਾਂ ਵਿੱਚ ਅਸ਼ੁੱਧ ਮਾਸ ਦਾ ਬਰੋਥ ਹੁੰਦਾ ਹੈ।

Isaiah 65:4 (UKJV) Which remain among the graves, and lodge in the monuments, which eat swine's flesh, and broth of abominable things is in their vessels;

2ਸਾਰਾ ਦਿਨ ਮੈਂ ਆਪਣਾ ਹੱਥ ਬੁਰੇ ਲੋਕਾਂ ਲਈ ਪਸਾਰਿਆ ਹੋਇਆ ਸੀ। ਜਿਹੜੇ ਚੰਗੇ ਮਾਰਗਾਂ ਉੱਤੇ ਚੱਲਦੇ ਹਨ, ਆਪਣੀਆਂ ਹੀ ਕਲਪਨਾਵਾਂ ਦਾ ਪਿੱਛਾ ਕਰਦੇ ਹਨ,

3ਇੱਕ ਅਜਿਹੀ ਪਰਜਾ ਜਿਸ ਨੇ ਲਗਾਤਾਰ ਮੇਰੇ ਚਿਹਰੇ ਦੇ ਗੁੱਸੇ ਭੜਕਾਇਆ, ਬਾਗ਼ਾਂ ਵਿੱਚ ਬਲੀਆਂ ਚੜ੍ਹਾ ਕੇ ਅਤੇ ਇੱਟਾਂ ਦੀਆਂ ਜਗਵੇਦੀਆਂ ਉੱਤੇ ਧੂਪ ਧੁਖਾਈ;

4ਜਿਹੜੇ ਕਬਰਾਂ ਵਿੱਚ ਬੈਠਦੇ ਹਨ ਅਤੇ ਆਪਣੀਆਂ ਰਾਤਾਂ ਗੁਪਤ ਥਾਵਾਂ ਤੇ ਜਾਗਦੇ ਹੋਏ ਕੱਟਦੇ ਹਨ; ਜੋ ਸੂਰਾਂ ਦਾ ਮਾਸ ਖਾਂਦੇ ਹਨ, ਅਤੇ ਜਿਨ੍ਹਾਂ ਦੇ ਬਰਤਨਾਂ ਵਿੱਚ ਅਸ਼ੁੱਧ ਮਾਸ ਦਾ ਬਰੋਥ ਹੁੰਦਾ ਹੈ।

5ਜਿਹੜੇ ਆਖਦੇ ਹਨ, ‘ਦੂਰ ਰਹੋ; ਮੇਰੇ ਨੇੜੇ ਨਾ ਆਓ,’ ਕਿਉਂਕਿ ਮੈਂ ਤੇਰੇ ਤੋਂ ਬਹੁਤ ਪਵਿੱਤਰ ਹਾਂ! ਅਜਿਹੇ ਲੋਕ ਮੇਰੇ ਨੱਕ ਵਿੱਚ ਧੂੰਆਂ ਹਨ, ਅਤੇ ਇੱਕ ਅੱਗ ਵਾਂਗੂੰ ਹਨ, ਜੋ ਸਾਰਾ ਦਿਨ ਬਲਦੀ ਰਹਿੰਦੀ ਹੈ।

6“ਵੇਖੋ, ਇਹ ਮੇਰੇ ਅੱਗੇ ਲਿਖਿਆ ਹੋਇਆ ਹੈ: ਮੈਂ ਚੁੱਪ ਨਹੀਂ ਰਹਾਂਗਾ, ਪਰ ਮੈਂ ਪੂਰਾ ਬਦਲਾ ਲਵਾਂਗਾ। ਮੈਂ ਇਸ ਨੂੰ ਉਨ੍ਹਾਂ ਦੀਆਂ ਝੋਲੀਆਂ ਵਿੱਚ ਮੋੜ ਦਿਆਂਗਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.