16ਕਿਉਂ ਜੋ ਯਾਹਵੇਹ ਆਪਣੀ ਤਲਵਾਰ ਨਾਲ, ਸਾਰੇ ਲੋਕਾਂ ਦਾ ਨਿਆਂ ਕਰੇਗਾ, ਅਤੇ ਬਹੁਤ ਸਾਰੇ ਲੋਕ ਜਿਹੜੇ ਯਾਹਵੇਹ ਦੁਆਰਾ ਮਾਰੇ ਗਏ ਹਨ।
17“ਜਿਹੜੇ ਆਪਣੇ ਆਪ ਨੂੰ ਬਗੀਚਿਆਂ ਵਿੱਚ ਜਾਣ ਲਈ ਪਵਿੱਤਰ ਅਤੇ ਸ਼ੁੱਧ ਕਰਦੇ ਹਨ, ਸੂਰਾਂ, ਚੂਹਿਆਂ ਅਤੇ ਹੋਰ ਅਸ਼ੁੱਧ ਚੀਜ਼ਾਂ ਦਾ ਮਾਸ ਖਾਣ ਵਾਲੇ ਲੋਕਾਂ ਵਿੱਚੋਂ ਇੱਕ ਦਾ ਅਨੁਸਰਣ ਕਰਦੇ ਹਨ, ਉਹ ਆਪਣੇ ਆਪ ਨੂੰ ਉਸੇ ਦੇ ਨਾਲ ਪੂਰਾ ਕਰਨਗੇ ਜਿਸਦੀ ਉਹ ਪਾਲਣਾ ਕਰਦੇ ਹਨ, ਯਾਹਵੇਹ ਦਾ ਵਾਕ ਹੈ।
18“ਅਤੇ ਮੈਂ ਉਨ੍ਹਾਂ ਦੀਆਂ ਯੋਜਨਾਵਾਂ ਅਤੇ ਕੰਮਾਂ ਦੇ ਕਾਰਨ ਆਉਣ ਵਾਲਾ ਹਾਂ ਅਤੇ ਸਾਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਲੋਕਾਂ ਨੂੰ ਇਕੱਠਾ ਕਰਨ ਵਾਲਾ ਹਾਂ ਅਤੇ ਉਹ ਆ ਕੇ ਮੇਰੀ ਮਹਿਮਾ ਵੇਖਣਗੇ।
19“ਮੈਂ ਉਹਨਾਂ ਦੇ ਵਿੱਚ ਇੱਕ ਨਿਸ਼ਾਨ ਰੱਖਾਂਗਾ, ਮੈਂ ਉਹਨਾਂ ਵਿੱਚੋਂ ਭਗੌੜੇ ਕੌਮਾਂ ਵੱਲ ਘੱਲਾਂਗਾ ਜਿਨ੍ਹਾਂ ਨੇ ਮੇਰੀ ਧੁੰਮ ਨਹੀਂ ਸੁਣੀ, ਨਾ ਮੇਰਾ ਪਰਤਾਪ ਵੇਖਿਆ ਹੈ ਅਰਥਾਤ ਤਰਸ਼ੀਸ਼, ਪੂਲ ਅਤੇ ਲੂਦ ਵੱਲ ਜੋ ਧਣੁੱਖ ਕੱਸਦੇ ਹਨ, ਤੂਬਲ ਅਤੇ ਯਾਵਾਨ ਵੱਲ ਵੀ, ਦੂਰ-ਦੂਰ ਟਾਪੂਆਂ ਵੱਲ, ਉਹ ਮੇਰਾ ਪਰਤਾਪ ਕੌਮਾਂ ਵਿੱਚ ਦੱਸਣਗੇ।
20ਅਤੇ ਉਹ ਤੇਰੇ ਸਾਰੇ ਲੋਕਾਂ ਨੂੰ, ਸਾਰੀਆਂ ਕੌਮਾਂ ਵਿੱਚੋਂ, ਯੇਰੂਸ਼ਲੇਮ ਵਿੱਚ ਮੇਰੇ ਪਵਿੱਤਰ ਪਰਬਤ ਉੱਤੇ, ਘੋੜਿਆਂ, ਰਥਾਂ, ਗੱਡੇ, ਖੱਚਰਾਂ ਅਤੇ ਊਠਾਂ ਉੱਤੇ, ਯਾਹਵੇਹ ਦੇ ਅੱਗੇ ਭੇਟ ਵਜੋਂ ਲੈ ਆਉਣਗੇ।” ਯਾਹਵੇਹ ਆਖਦਾ ਹੈ। “ਉਹ ਉਨ੍ਹਾਂ ਨੂੰ ਲੈ ਕੇ ਆਉਣਗੇ, ਜਿਵੇਂ ਕਿ ਇਸਰਾਏਲੀ ਆਪਣੀਆਂ ਅਨਾਜ ਦੀਆਂ ਭੇਟਾਂ ਨੂੰ ਰਸਮੀ ਤੌਰ ਤੇ ਸਾਫ਼ ਭਾਂਡਿਆਂ ਵਿੱਚ ਯਾਹਵੇਹ ਦੇ ਭਵਨ ਵਿੱਚ ਲਿਆਉਂਦੇ ਹਨ।