ਯਸ਼ਾਯਾਹ 66

ਅਤੇ ਉਹ ਤੇਰੇ ਸਾਰੇ ਲੋਕਾਂ ਨੂੰ, ਸਾਰੀਆਂ ਕੌਮਾਂ ਵਿੱਚੋਂ, ਯੇਰੂਸ਼ਲੇਮ ਵਿੱਚ ਮੇਰੇ ਪਵਿੱਤਰ ਪਰਬਤ ਉੱਤੇ, ਘੋੜਿਆਂ, ਰਥਾਂ, ਗੱਡੇ, ਖੱਚਰਾਂ ਅਤੇ ਊਠਾਂ ਉੱਤੇ, ਯਾਹਵੇਹ ਦੇ ਅੱਗੇ ਭੇਟ ਵਜੋਂ ਲੈ ਆਉਣਗੇ।” ਯਾਹਵੇਹ ਆਖਦਾ ਹੈ। “ਉਹ ਉਨ੍ਹਾਂ ਨੂੰ ਲੈ ਕੇ ਆਉਣਗੇ, ਜਿਵੇਂ ਕਿ ਇਸਰਾਏਲੀ ਆਪਣੀਆਂ ਅਨਾਜ ਦੀਆਂ ਭੇਟਾਂ ਨੂੰ ਰਸਮੀ ਤੌਰ ਤੇ ਸਾਫ਼ ਭਾਂਡਿਆਂ ਵਿੱਚ ਯਾਹਵੇਹ ਦੇ ਭਵਨ ਵਿੱਚ ਲਿਆਉਂਦੇ ਹਨ।

Isaiah 66:20 (UKJV) And they shall bring all your brethren for an offering unto the LORD out of all nations upon horses, and in chariots, and in litters, and upon mules, and upon swift beasts, to my holy mountain Jerusalem, says the LORD, as the children of Israel bring an offering in a clean vessel into the house of the LORD.

18“ਅਤੇ ਮੈਂ ਉਨ੍ਹਾਂ ਦੀਆਂ ਯੋਜਨਾਵਾਂ ਅਤੇ ਕੰਮਾਂ ਦੇ ਕਾਰਨ ਆਉਣ ਵਾਲਾ ਹਾਂ ਅਤੇ ਸਾਰੀਆਂ ਕੌਮਾਂ ਅਤੇ ਭਾਸ਼ਾਵਾਂ ਦੇ ਲੋਕਾਂ ਨੂੰ ਇਕੱਠਾ ਕਰਨ ਵਾਲਾ ਹਾਂ ਅਤੇ ਉਹ ਆ ਕੇ ਮੇਰੀ ਮਹਿਮਾ ਵੇਖਣਗੇ।

19“ਮੈਂ ਉਹਨਾਂ ਦੇ ਵਿੱਚ ਇੱਕ ਨਿਸ਼ਾਨ ਰੱਖਾਂਗਾ, ਮੈਂ ਉਹਨਾਂ ਵਿੱਚੋਂ ਭਗੌੜੇ ਕੌਮਾਂ ਵੱਲ ਘੱਲਾਂਗਾ ਜਿਨ੍ਹਾਂ ਨੇ ਮੇਰੀ ਧੁੰਮ ਨਹੀਂ ਸੁਣੀ, ਨਾ ਮੇਰਾ ਪਰਤਾਪ ਵੇਖਿਆ ਹੈ ਅਰਥਾਤ ਤਰਸ਼ੀਸ਼, ਪੂਲ ਅਤੇ ਲੂਦ ਵੱਲ ਜੋ ਧਣੁੱਖ ਕੱਸਦੇ ਹਨ, ਤੂਬਲ ਅਤੇ ਯਾਵਾਨ ਵੱਲ ਵੀ, ਦੂਰ-ਦੂਰ ਟਾਪੂਆਂ ਵੱਲ, ਉਹ ਮੇਰਾ ਪਰਤਾਪ ਕੌਮਾਂ ਵਿੱਚ ਦੱਸਣਗੇ।

20ਅਤੇ ਉਹ ਤੇਰੇ ਸਾਰੇ ਲੋਕਾਂ ਨੂੰ, ਸਾਰੀਆਂ ਕੌਮਾਂ ਵਿੱਚੋਂ, ਯੇਰੂਸ਼ਲੇਮ ਵਿੱਚ ਮੇਰੇ ਪਵਿੱਤਰ ਪਰਬਤ ਉੱਤੇ, ਘੋੜਿਆਂ, ਰਥਾਂ, ਗੱਡੇ, ਖੱਚਰਾਂ ਅਤੇ ਊਠਾਂ ਉੱਤੇ, ਯਾਹਵੇਹ ਦੇ ਅੱਗੇ ਭੇਟ ਵਜੋਂ ਲੈ ਆਉਣਗੇ।” ਯਾਹਵੇਹ ਆਖਦਾ ਹੈ। “ਉਹ ਉਨ੍ਹਾਂ ਨੂੰ ਲੈ ਕੇ ਆਉਣਗੇ, ਜਿਵੇਂ ਕਿ ਇਸਰਾਏਲੀ ਆਪਣੀਆਂ ਅਨਾਜ ਦੀਆਂ ਭੇਟਾਂ ਨੂੰ ਰਸਮੀ ਤੌਰ ਤੇ ਸਾਫ਼ ਭਾਂਡਿਆਂ ਵਿੱਚ ਯਾਹਵੇਹ ਦੇ ਭਵਨ ਵਿੱਚ ਲਿਆਉਂਦੇ ਹਨ।

21ਅਤੇ ਮੈਂ ਉਨ੍ਹਾਂ ਵਿੱਚੋਂ ਕਈਆਂ ਨੂੰ ਜਾਜਕ ਅਤੇ ਲੇਵੀ ਬਣਨ ਲਈ ਵੀ ਚੁਣਾਂਗਾ,” ਯਾਹਵੇਹ ਆਖਦਾ ਹੈ।

22“ਜਿਵੇਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਜੋ ਮੈਂ ਬਣਾਵਾਂਗਾ ਮੇਰੇ ਅੱਗੇ ਕਾਇਮ ਰਹਿਣਗੇ,” ਯਾਹਵੇਹ ਆਖਦਾ ਹੈ, “ਉਸੇ ਤਰ੍ਹਾਂ ਤੁਹਾਡਾ ਨਾਮ ਅਤੇ ਉੱਤਰਾਧਿਕਾਰੀ ਕਾਇਮ ਰਹਿਣਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.