20ਅਤੇ ਉਹ ਤੇਰੇ ਸਾਰੇ ਲੋਕਾਂ ਨੂੰ, ਸਾਰੀਆਂ ਕੌਮਾਂ ਵਿੱਚੋਂ, ਯੇਰੂਸ਼ਲੇਮ ਵਿੱਚ ਮੇਰੇ ਪਵਿੱਤਰ ਪਰਬਤ ਉੱਤੇ, ਘੋੜਿਆਂ, ਰਥਾਂ, ਗੱਡੇ, ਖੱਚਰਾਂ ਅਤੇ ਊਠਾਂ ਉੱਤੇ, ਯਾਹਵੇਹ ਦੇ ਅੱਗੇ ਭੇਟ ਵਜੋਂ ਲੈ ਆਉਣਗੇ।” ਯਾਹਵੇਹ ਆਖਦਾ ਹੈ। “ਉਹ ਉਨ੍ਹਾਂ ਨੂੰ ਲੈ ਕੇ ਆਉਣਗੇ, ਜਿਵੇਂ ਕਿ ਇਸਰਾਏਲੀ ਆਪਣੀਆਂ ਅਨਾਜ ਦੀਆਂ ਭੇਟਾਂ ਨੂੰ ਰਸਮੀ ਤੌਰ ਤੇ ਸਾਫ਼ ਭਾਂਡਿਆਂ ਵਿੱਚ ਯਾਹਵੇਹ ਦੇ ਭਵਨ ਵਿੱਚ ਲਿਆਉਂਦੇ ਹਨ।
21ਅਤੇ ਮੈਂ ਉਨ੍ਹਾਂ ਵਿੱਚੋਂ ਕਈਆਂ ਨੂੰ ਜਾਜਕ ਅਤੇ ਲੇਵੀ ਬਣਨ ਲਈ ਵੀ ਚੁਣਾਂਗਾ,” ਯਾਹਵੇਹ ਆਖਦਾ ਹੈ।
22“ਜਿਵੇਂ ਨਵਾਂ ਅਕਾਸ਼ ਅਤੇ ਨਵੀਂ ਧਰਤੀ ਜੋ ਮੈਂ ਬਣਾਵਾਂਗਾ ਮੇਰੇ ਅੱਗੇ ਕਾਇਮ ਰਹਿਣਗੇ,” ਯਾਹਵੇਹ ਆਖਦਾ ਹੈ, “ਉਸੇ ਤਰ੍ਹਾਂ ਤੁਹਾਡਾ ਨਾਮ ਅਤੇ ਉੱਤਰਾਧਿਕਾਰੀ ਕਾਇਮ ਰਹਿਣਗੇ।
23ਅਜਿਹਾ ਹੋਵੇਗਾ ਕਿ ਨਵੇਂ ਚੰਦ ਤੋਂ ਨਵੇਂ ਚੰਦ ਤੱਕ ਅਤੇ ਸਬਤ ਤੋਂ ਸਬਤ ਤੱਕ,” ਸਾਰੇ ਪ੍ਰਾਣੀ ਆਉਣਗੇ ਤਾਂ ਜੋ ਮੇਰੇ ਸਨਮੁਖ ਮੱਥਾ ਟੇਕਣ, ਯਾਹਵੇਹ ਆਖਦਾ ਹੈ।
24“ਮੇਰੇ ਲੋਕ ਬਾਹਰ ਜਾ ਕੇ ਉਨ੍ਹਾਂ ਮਨੁੱਖਾਂ ਦੀਆਂ ਲੋਥਾਂ ਨੂੰ ਵੇਖਣਗੇ, ਜਿਨ੍ਹਾਂ ਨੇ ਮੇਰੇ ਵਿਰੁੱਧ ਵਿਦਰੋਹ ਕੀਤਾ, ਕਿਉਂ ਜੋ ਉਨ੍ਹਾਂ ਦਾ ਕੀੜਾ ਕਦੀ ਨਹੀਂ ਮਰੇਗਾ, ਨਾ ਉਨ੍ਹਾਂ ਦੀ ਅੱਗ ਬੁਝੇਗੀ, ਅਤੇ ਉਹ ਸਾਰੇ ਪ੍ਰਾਣੀਆਂ ਲਈ ਬਹੁਤ ਹੀ ਘਿਣਾਉਣੇ ਹੋਣਗੇ।”