12ਅੰਗੂਰੀ ਵੇਲ ਸੁੱਕ ਗਈ ਹੈ, ਅਤੇ ਹੰਜੀਰ ਦਾ ਰੁੱਖ ਸੁੱਕ ਗਿਆ ਹੈ। ਅਨਾਰ, ਖਜ਼ੂਰ ਅਤੇ ਸੇਬ ਦੇ ਰੁੱਖ, ਖੇਤ ਦੇ ਸਾਰੇ ਰੁੱਖ ਸੁੱਕ ਗਏ ਹਨ। ਨਿਸ਼ਚੇ ਹੀ ਲੋਕਾਂ ਦਾ ਅਨੰਦ ਮੁਰਝਾ ਗਿਆ ਹੈ।
13ਹੇ ਜਾਜਕੋ, ਤੱਪੜ ਪਾਓ ਅਤੇ ਸੋਗ ਕਰੋ। ਹੇ ਜਗਵੇਦੀ ਦੇ ਅੱਗੇ ਸੇਵਾ ਕਰਨ ਵਾਲੇ, ਰੋਵੋ। ਆ ਤੱਪੜ ਪਾ ਕੇ ਰਾਤ ਕੱਟੋ, ਹੇ ਮੇਰੇ ਪਰਮੇਸ਼ਵਰ ਦੀ ਸੇਵਾ ਕਰਨ ਵਾਲਿਓ। ਅਨਾਜ਼ ਦੀਆਂ ਭੇਟਾਂ ਅਤੇ ਪੀਣ ਦੀਆਂ ਭੇਟਾਂ ਤੁਹਾਡੇ ਪਰਮੇਸ਼ਵਰ ਦੇ ਘਰ ਤੋਂ ਰੋਕੀਆਂ ਗਈਆਂ ਹਨ।
14ਇੱਕ ਪਵਿੱਤਰ ਵਰਤ ਰੱਖੋ; ਇੱਕ ਪਵਿੱਤਰ ਸਭਾ ਬੁਲਾਓ। ਬਜ਼ੁਰਗਾਂ ਨੂੰ ਅਤੇ ਧਰਤੀ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਆਪਣੇ ਪਰਮੇਸ਼ਵਰ ਦੇ ਘਰ ਵਿੱਚ ਬੁਲਾਓ, ਅਤੇ ਯਾਹਵੇਹ ਅੱਗੇ ਦੁਹਾਈ ਦਿਓ।
15ਹਾਏ, ਉਸ ਦਿਨ ਲਈ! ਕਿਉਂਕਿ ਯਾਹਵੇਹ ਦਾ ਦਿਨ ਨੇੜੇ ਹੈ; ਇਹ ਸਰਵਸ਼ਕਤੀਮਾਨ ਵੱਲੋਂ ਤਬਾਹੀ ਵਾਂਗ ਆਵੇਗਾ।
16ਕੀ ਸਾਡੀਆਂ ਅੱਖਾਂ ਦੇ ਸਾਮ੍ਹਣੇ ਅਨੰਦ ਅਤੇ ਖੁਸ਼ੀ ਸਾਡੇ ਪਰਮੇਸ਼ਵਰ ਦੇ ਘਰ ਵਿੱਚੋਂ ਭੋਜਨ ਮੁੱਕ ਨਹੀਂ ਗਿਆ?