14ਇੱਕ ਪਵਿੱਤਰ ਵਰਤ ਰੱਖੋ; ਇੱਕ ਪਵਿੱਤਰ ਸਭਾ ਬੁਲਾਓ। ਬਜ਼ੁਰਗਾਂ ਨੂੰ ਅਤੇ ਧਰਤੀ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਆਪਣੇ ਪਰਮੇਸ਼ਵਰ ਦੇ ਘਰ ਵਿੱਚ ਬੁਲਾਓ, ਅਤੇ ਯਾਹਵੇਹ ਅੱਗੇ ਦੁਹਾਈ ਦਿਓ।
15ਹਾਏ, ਉਸ ਦਿਨ ਲਈ! ਕਿਉਂਕਿ ਯਾਹਵੇਹ ਦਾ ਦਿਨ ਨੇੜੇ ਹੈ; ਇਹ ਸਰਵਸ਼ਕਤੀਮਾਨ ਵੱਲੋਂ ਤਬਾਹੀ ਵਾਂਗ ਆਵੇਗਾ।
16ਕੀ ਸਾਡੀਆਂ ਅੱਖਾਂ ਦੇ ਸਾਮ੍ਹਣੇ ਅਨੰਦ ਅਤੇ ਖੁਸ਼ੀ ਸਾਡੇ ਪਰਮੇਸ਼ਵਰ ਦੇ ਘਰ ਵਿੱਚੋਂ ਭੋਜਨ ਮੁੱਕ ਨਹੀਂ ਗਿਆ?
17ਬੀਜ ਮਿੱਟੀ ਦੇ ਢੇਲਿਆਂ ਦੇ ਹੇਠ ਸੜਦੇ ਜਾਂਦੇ ਹਨ, ਖੱਤੇ ਵਿਰਾਨ ਪਏ ਹਨ, ਭੰਡਾਰ ਘਰ ਟੁੱਟੇ ਪਏ ਹਨ, ਕਿਉਂ ਜੋ ਫ਼ਸਲ ਸੁੱਕ ਗਈ ਹੈ।
18ਡੰਗਰ ਕਿਵੇਂ ਅੜਿੰਗਦੇ ਹਨ! ਪਸ਼ੂਆਂ ਦੇ ਝੁੰਡ ਭਟਕਦੇ ਫਿਰਦੇ ਹਨ ਕਿਉਂਕਿ ਉਨ੍ਹਾਂ ਕੋਲ ਕੋਈ ਚਾਰਾ ਨਹੀਂ ਹੈ; ਭੇਡਾਂ ਦੇ ਇੱਜੜ ਵੀ ਦੁਖੀ ਹਨ।