16ਕੀ ਸਾਡੀਆਂ ਅੱਖਾਂ ਦੇ ਸਾਮ੍ਹਣੇ ਅਨੰਦ ਅਤੇ ਖੁਸ਼ੀ ਸਾਡੇ ਪਰਮੇਸ਼ਵਰ ਦੇ ਘਰ ਵਿੱਚੋਂ ਭੋਜਨ ਮੁੱਕ ਨਹੀਂ ਗਿਆ?
17ਬੀਜ ਮਿੱਟੀ ਦੇ ਢੇਲਿਆਂ ਦੇ ਹੇਠ ਸੜਦੇ ਜਾਂਦੇ ਹਨ, ਖੱਤੇ ਵਿਰਾਨ ਪਏ ਹਨ, ਭੰਡਾਰ ਘਰ ਟੁੱਟੇ ਪਏ ਹਨ, ਕਿਉਂ ਜੋ ਫ਼ਸਲ ਸੁੱਕ ਗਈ ਹੈ।
18ਡੰਗਰ ਕਿਵੇਂ ਅੜਿੰਗਦੇ ਹਨ! ਪਸ਼ੂਆਂ ਦੇ ਝੁੰਡ ਭਟਕਦੇ ਫਿਰਦੇ ਹਨ ਕਿਉਂਕਿ ਉਨ੍ਹਾਂ ਕੋਲ ਕੋਈ ਚਾਰਾ ਨਹੀਂ ਹੈ; ਭੇਡਾਂ ਦੇ ਇੱਜੜ ਵੀ ਦੁਖੀ ਹਨ।
19ਹੇ ਯਾਹਵੇਹ, ਮੈਂ ਤੁਹਾਨੂੰ ਪੁਕਾਰਦਾ ਹਾਂ, ਕਿਉਂਕਿ ਅੱਗ ਨੇ ਉਜਾੜ ਵਿੱਚ ਚਰਾਗਾਹਾਂ ਨੂੰ ਖਾ ਲਿਆ ਹੈ ਅਤੇ ਅੱਗ ਨੇ ਖੇਤ ਦੇ ਸਾਰੇ ਰੁੱਖਾਂ ਨੂੰ ਸਾੜ ਦਿੱਤਾ ਹੈ।
20ਖੇਤ ਦੇ ਪਸ਼ੂ ਤੇਰੇ ਵੱਲ ਹੌਂਕਦੇ ਹਨ। ਪਾਣੀ ਦੀਆਂ ਨਦੀਆਂ ਸੁੱਕ ਗਈਆਂ ਹਨ ਅਤੇ ਅੱਗ ਨੇ ਉਜਾੜ ਦੀਆਂ ਚਰਾਂਦਾਂ ਨੂੰ ਭਸਮ ਕਰ ਦਿੱਤਾ ਹੈ।