ਯੋਏਲ 1

ਇੱਕ ਕੌਮ ਨੇ ਮੇਰੀ ਧਰਤੀ ਉੱਤੇ ਹਮਲਾ ਕੀਤਾ ਹੈ, ਇੱਕ ਸ਼ਕਤੀਸ਼ਾਲੀ ਅਤੇ ਅਣਗਿਣਤ ਹੈ; ਉਸ ਦੇ ਦੰਦ ਸ਼ੇਰ ਦੇ ਦੰਦ ਹਨ, ਉਸ ਦੀਆਂ ਦਾੜ੍ਹਾਂ ਸ਼ੇਰਨੀ ਦੀਆਂ ਹਨ।

Joel 1:6 (UKJV) For a nation has come up upon my land, strong, and without number, whose teeth are the teeth of a lion, and he has the cheek teeth of a great lion.

4ਜੋ ਛੋਟੀ ਟਿੱਡੀ ਤੋਂ ਬਚਿਆ, ਉਹ ਵੱਡੀ ਟਿੱਡੀ ਖਾ ਗਈ, ਜੋ ਵੱਡੀ ਟਿੱਡੀ ਤੋਂ ਬਚਿਆ, ਉਹ ਟਪੂਸੀ ਮਾਰ ਟਿੱਡੀ ਖਾ ਗਈ, ਜੋ ਟਪੂਸੀ ਮਾਰ ਟਿੱਡੀ ਤੋਂ ਬਚਿਆ, ਉਹ ਹੂੰਝਾ ਫੇਰ ਟਿੱਡੀ ਖਾ ਗਈ।

5ਹੇ ਸ਼ਰਾਬੀਓ, ਜਾਗੋ ਅਤੇ ਰੋਵੋ! ਹੇ ਸਾਰੇ ਸ਼ਰਾਬ ਦੇ ਪਿਆਕੜ ਹੋ, ਨਵੀਂ ਦਾਖਰਸ ਦੇ ਕਾਰਨ ਰੋਵੋ, ਕਿਉਂ ਜੋ ਉਹ ਤੁਹਾਡੇ ਬੁੱਲ੍ਹਾਂ ਤੋਂ ਖੋਹ ਲਈ ਗਈ ਹੈ।

6ਇੱਕ ਕੌਮ ਨੇ ਮੇਰੀ ਧਰਤੀ ਉੱਤੇ ਹਮਲਾ ਕੀਤਾ ਹੈ, ਇੱਕ ਸ਼ਕਤੀਸ਼ਾਲੀ ਅਤੇ ਅਣਗਿਣਤ ਹੈ; ਉਸ ਦੇ ਦੰਦ ਸ਼ੇਰ ਦੇ ਦੰਦ ਹਨ, ਉਸ ਦੀਆਂ ਦਾੜ੍ਹਾਂ ਸ਼ੇਰਨੀ ਦੀਆਂ ਹਨ।

7ਉਸ ਨੇ ਮੇਰੀਆਂ ਅੰਗੂਰਾਂ ਦੀਆਂ ਵੇਲਾਂ ਨੂੰ ਉਜਾੜ ਦਿੱਤਾ ਅਤੇ ਮੇਰੇ ਹੰਜੀਰ ਦੇ ਰੁੱਖਾਂ ਨੂੰ ਤੋੜ ਕੇ ਸੁੱਟ ਦਿੱਤਾ। ਉਸ ਨੇ ਉਨ੍ਹਾਂ ਦੀ ਸੱਕ ਲਾਹ ਕੇ ਸੁੱਟ ਦਿੱਤੀ ਹੈ, ਉਨ੍ਹਾਂ ਦੀਆਂ ਟਹਿਣੀਆਂ ਨੂੰ ਚਿੱਟਾ ਛੱਡ ਦਿੱਤਾ ਹੈ।

8ਉਸ ਕੁਆਰੀ ਵਾਂਗੂੰ ਜੋ ਲੱਕ ਉੱਤੇ ਟਾਟ ਬੰਨ੍ਹ ਕੇ ਆਪਣੀ ਜੁਆਨੀ ਦੇ ਪਤੀ ਲਈ ਰੋਂਦੀ ਹੈ, ਤੂੰ ਵੀ ਉਸੇ ਤਰ੍ਹਾਂ ਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.