2ਹੇ ਆਗੂਓ, ਇਹ ਸੁਣੋ, ਹੇ ਦੇਸ਼ ਦੇ ਸਾਰੇ ਲੋਕੋ, ਮੇਰੀ ਸੁਣੋ। ਕੀ ਤੁਹਾਡੇ ਦਿਨਾਂ ਵਿੱਚ ਜਾਂ ਤੁਹਾਡੇ ਪੁਰਖਿਆਂ ਦੇ ਦਿਨਾਂ ਵਿੱਚ ਕਦੇ ਅਜਿਹਾ ਹੋਇਆ ਹੈ?
3ਇਸਨੂੰ ਆਪਣੇ ਬੱਚਿਆਂ ਨੂੰ ਦੱਸੋ, ਅਤੇ ਆਪਣੇ ਬੱਚਿਆਂ ਨੂੰ ਆਪਣੇ ਬੱਚਿਆਂ ਨੂੰ, ਅਤੇ ਉਨ੍ਹਾਂ ਦੇ ਬੱਚੇ ਅਗਲੀ ਪੀੜ੍ਹੀ ਨੂੰ ਦੱਸਣ ਦਿਓ।
4ਜੋ ਛੋਟੀ ਟਿੱਡੀ ਤੋਂ ਬਚਿਆ, ਉਹ ਵੱਡੀ ਟਿੱਡੀ ਖਾ ਗਈ, ਜੋ ਵੱਡੀ ਟਿੱਡੀ ਤੋਂ ਬਚਿਆ, ਉਹ ਟਪੂਸੀ ਮਾਰ ਟਿੱਡੀ ਖਾ ਗਈ, ਜੋ ਟਪੂਸੀ ਮਾਰ ਟਿੱਡੀ ਤੋਂ ਬਚਿਆ, ਉਹ ਹੂੰਝਾ ਫੇਰ ਟਿੱਡੀ ਖਾ ਗਈ।
5ਹੇ ਸ਼ਰਾਬੀਓ, ਜਾਗੋ ਅਤੇ ਰੋਵੋ! ਹੇ ਸਾਰੇ ਸ਼ਰਾਬ ਦੇ ਪਿਆਕੜ ਹੋ, ਨਵੀਂ ਦਾਖਰਸ ਦੇ ਕਾਰਨ ਰੋਵੋ, ਕਿਉਂ ਜੋ ਉਹ ਤੁਹਾਡੇ ਬੁੱਲ੍ਹਾਂ ਤੋਂ ਖੋਹ ਲਈ ਗਈ ਹੈ।
6ਇੱਕ ਕੌਮ ਨੇ ਮੇਰੀ ਧਰਤੀ ਉੱਤੇ ਹਮਲਾ ਕੀਤਾ ਹੈ, ਇੱਕ ਸ਼ਕਤੀਸ਼ਾਲੀ ਅਤੇ ਅਣਗਿਣਤ ਹੈ; ਉਸ ਦੇ ਦੰਦ ਸ਼ੇਰ ਦੇ ਦੰਦ ਹਨ, ਉਸ ਦੀਆਂ ਦਾੜ੍ਹਾਂ ਸ਼ੇਰਨੀ ਦੀਆਂ ਹਨ।