ਯੋਏਲ 2

ਸੀਯੋਨ ਵਿੱਚ ਤੁਰ੍ਹੀ ਵਜਾਓ, ਪਵਿੱਤਰ ਵਰਤ ਦਾ ਐਲਾਨ ਕਰੋ, ਇੱਕ ਪਵਿੱਤਰ ਸਭਾ ਬੁਲਾਓ।

Joel 2:15 (UKJV) Blow the trumpet in Zion, sanctify a fast, call a solemn assembly:

13ਆਪਣੇ ਕੱਪੜਿਆ ਨੂੰ ਨਹੀਂ ਸਗੋਂ ਦਿਲ ਨੂੰ ਪਾੜੋ। ਯਾਹਵੇਹ ਆਪਣੇ ਪਰਮੇਸ਼ਵਰ ਵੱਲ ਮੁੜੋ, ਉਹ ਤਾਂ ਦਿਆਲੂ ਅਤੇ ਕਿਰਪਾਲੂ ਹੈ, ਕ੍ਰੋਧ ਵਿੱਚ ਧੀਰਜੀ, ਭਲਿਆਈ ਨਾਲ ਭਰਪੂਰ ਅਤੇ ਦੁੱਖ ਦੇਣ ਤੋਂ ਪਛਤਾਉਂਦਾ ਹੈ।

14ਕੌਣ ਜਾਣਦਾ ਹੈ ਭਈ ਉਹ ਮੁੜੇ ਅਤੇ ਪਛਤਾਵੇ ਅਤੇ ਆਪਣੇ ਪਿੱਛੇ ਬਰਕਤ ਛੱਡ ਜਾਵੇ, ਤਾਂ ਜੋ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਤੁਹਾਡੇ ਪਰਮੇਸ਼ਵਰ ਯਾਹਵੇਹ ਲਈ ਹੋਣ।

15ਸੀਯੋਨ ਵਿੱਚ ਤੁਰ੍ਹੀ ਵਜਾਓ, ਪਵਿੱਤਰ ਵਰਤ ਦਾ ਐਲਾਨ ਕਰੋ, ਇੱਕ ਪਵਿੱਤਰ ਸਭਾ ਬੁਲਾਓ।

16ਲੋਕਾਂ ਨੂੰ ਇਕੱਠਾ ਕਰੋ, ਸਭਾ ਨੂੰ ਪਵਿੱਤਰ ਕਰੋ; ਬਜ਼ੁਰਗਾਂ ਨੂੰ ਇਕੱਠਾ ਕਰੋ, ਨਿਆਣਿਆਂ ਨੂੰ, ਸਗੋਂ ਦੁੱਧ ਚੁੰਘਦਿਆਂ ਬੱਚਿਆਂ ਨੂੰ ਇਕੱਠੇ ਕਰੋ, ਲਾੜਾ ਆਪਣੀ ਕੋਠੜੀ ਵਿੱਚੋਂ, ਲਾੜੀ ਆਪਣੇ ਕਮਰੇ ਵਿੱਚੋਂ ਬਾਹਰ ਨਿੱਕਲ ਆਵੇ।

17ਜਾਜਕ ਜੋ ਯਾਹਵੇਹ ਦੇ ਅੱਗੇ ਸੇਵਾ ਕਰਦੇ ਹਨ, ਦਰਬਾਨ ਅਤੇ ਜਗਵੇਦੀ ਦੇ ਵਿਚਕਾਰ ਰੋਣ। ਉਹਨਾਂ ਨੂੰ ਆਖਣ ਦਿਓ, “ਹੇ ਯਾਹਵੇਹ, ਆਪਣੇ ਲੋਕਾਂ ਨੂੰ ਬਚਾਓ। ਆਪਣੇ ਵਿਰਸੇ ਨੂੰ ਕੌਮਾਂ ਵਿੱਚ ਘਿਣਾਉਣੀ ਨਾ ਬਣਾਓ। ਉਹ ਲੋਕਾਂ ਵਿੱਚ ਕਿਉਂ ਕਹਿਣ, ‘ਉਨ੍ਹਾਂ ਦਾ ਪਰਮੇਸ਼ਵਰ ਕਿੱਥੇ ਹੈ?’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.