ਯੋਏਲ 2

ਜਾਜਕ ਜੋ ਯਾਹਵੇਹ ਦੇ ਅੱਗੇ ਸੇਵਾ ਕਰਦੇ ਹਨ, ਦਰਬਾਨ ਅਤੇ ਜਗਵੇਦੀ ਦੇ ਵਿਚਕਾਰ ਰੋਣ। ਉਹਨਾਂ ਨੂੰ ਆਖਣ ਦਿਓ, “ਹੇ ਯਾਹਵੇਹ, ਆਪਣੇ ਲੋਕਾਂ ਨੂੰ ਬਚਾਓ। ਆਪਣੇ ਵਿਰਸੇ ਨੂੰ ਕੌਮਾਂ ਵਿੱਚ ਘਿਣਾਉਣੀ ਨਾ ਬਣਾਓ। ਉਹ ਲੋਕਾਂ ਵਿੱਚ ਕਿਉਂ ਕਹਿਣ, ‘ਉਨ੍ਹਾਂ ਦਾ ਪਰਮੇਸ਼ਵਰ ਕਿੱਥੇ ਹੈ?’ ”

Joel 2:17 (UKJV) Let the priests, the ministers of the LORD, weep between the porch and the altar, and let them say, Spare your people, O LORD, and give not yours heritage to reproach, that the heathen should rule over them: wherefore should they say among the people, Where is their God?

15ਸੀਯੋਨ ਵਿੱਚ ਤੁਰ੍ਹੀ ਵਜਾਓ, ਪਵਿੱਤਰ ਵਰਤ ਦਾ ਐਲਾਨ ਕਰੋ, ਇੱਕ ਪਵਿੱਤਰ ਸਭਾ ਬੁਲਾਓ।

16ਲੋਕਾਂ ਨੂੰ ਇਕੱਠਾ ਕਰੋ, ਸਭਾ ਨੂੰ ਪਵਿੱਤਰ ਕਰੋ; ਬਜ਼ੁਰਗਾਂ ਨੂੰ ਇਕੱਠਾ ਕਰੋ, ਨਿਆਣਿਆਂ ਨੂੰ, ਸਗੋਂ ਦੁੱਧ ਚੁੰਘਦਿਆਂ ਬੱਚਿਆਂ ਨੂੰ ਇਕੱਠੇ ਕਰੋ, ਲਾੜਾ ਆਪਣੀ ਕੋਠੜੀ ਵਿੱਚੋਂ, ਲਾੜੀ ਆਪਣੇ ਕਮਰੇ ਵਿੱਚੋਂ ਬਾਹਰ ਨਿੱਕਲ ਆਵੇ।

17ਜਾਜਕ ਜੋ ਯਾਹਵੇਹ ਦੇ ਅੱਗੇ ਸੇਵਾ ਕਰਦੇ ਹਨ, ਦਰਬਾਨ ਅਤੇ ਜਗਵੇਦੀ ਦੇ ਵਿਚਕਾਰ ਰੋਣ। ਉਹਨਾਂ ਨੂੰ ਆਖਣ ਦਿਓ, “ਹੇ ਯਾਹਵੇਹ, ਆਪਣੇ ਲੋਕਾਂ ਨੂੰ ਬਚਾਓ। ਆਪਣੇ ਵਿਰਸੇ ਨੂੰ ਕੌਮਾਂ ਵਿੱਚ ਘਿਣਾਉਣੀ ਨਾ ਬਣਾਓ। ਉਹ ਲੋਕਾਂ ਵਿੱਚ ਕਿਉਂ ਕਹਿਣ, ‘ਉਨ੍ਹਾਂ ਦਾ ਪਰਮੇਸ਼ਵਰ ਕਿੱਥੇ ਹੈ?’ ”

18ਤਦ ਯਾਹਵੇਹ ਨੂੰ ਆਪਣੀ ਧਰਤੀ ਲਈ ਅਣਖੀ ਹੋਇਆ। ਅਤੇ ਆਪਣੇ ਲੋਕਾਂ ਉੱਤੇ ਤਰਸ ਖਾਧਾ।

19ਯਾਹਵੇਹ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਤੇ ਆਖਿਆ, “ਮੈਂ ਤੁਹਾਡੇ ਲਈ ਅਨਾਜ, ਨਵੀਂ ਦਾਖਰਸ ਅਤੇ ਜ਼ੈਤੂਨ ਦਾ ਤੇਲ ਭੇਜ ਰਿਹਾ ਹਾਂ, ਕਿ ਤੁਸੀਂ ਸਾਰੇ ਪੂਰੀ ਤਰ੍ਹਾਂ ਰੱਜ ਜਾਓਗੇ; ਮੈਂ ਫ਼ੇਰ ਕਦੇ ਵੀ ਤੈਨੂੰ ਕੌਮਾਂ ਲਈ ਨਫ਼ਰਤ ਦਾ ਪਾਤਰ ਨਹੀਂ ਬਣਾਵਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.