8ਮੈਂ ਤੁਹਾਡੇ ਪੁੱਤਰਾਂ ਅਤੇ ਧੀਆਂ ਨੂੰ ਯਹੂਦਾਹ ਦੇ ਲੋਕਾਂ ਕੋਲ ਵੇਚ ਦਿਆਂਗਾ ਅਤੇ ਉਹ ਉਨ੍ਹਾਂ ਨੂੰ ਸਾਬੀਨ ਲੋਕਾਂ ਕੋਲ ਵੇਚ ਦੇਣਗੇ, ਦੂਰ ਇੱਕ ਕੌਮ ਹੈ।” ਯਾਹਵੇਹ ਬੋਲਿਆ ਹੈ।
9ਕੌਮਾਂ ਵਿੱਚ ਇਹ ਐਲਾਨ ਕਰੋ: ਯੁੱਧ ਲਈ ਤਿਆਰ ਰਹੋ! ਯੋਧਿਆਂ ਨੂੰ ਜਗਾਓ! ਸਾਰੇ ਲੜਨ ਵਾਲੇ ਆਦਮੀਆਂ ਨੂੰ ਨੇੜੇ ਆਉਣ ਅਤੇ ਹਮਲਾ ਕਰਨ ਦਿਓ।
10ਆਪਣੇ ਹਲ ਨੂੰ ਕੁੱਟ ਕੇ ਤਲਵਾਰਾਂ ਬਣਾਉ ਅਤੇ ਆਪਣੀਆਂ ਦਾਤਰਿਆਂ ਨੂੰ ਬਰਛੀਆਂ ਬਣਾਓ। ਜੋ ਕਮਜ਼ੋਰ ਹਨ ਉਹ ਆਖਣ, “ਮੈਂ ਸੂਰਬੀਰ ਹਾਂ!”
11ਹੇ ਸਾਰੀਆਂ ਕੌਮਾਂ, ਹਰ ਪਾਸਿਓਂ ਜਲਦੀ ਆਓ, ਅਤੇ ਉੱਥੇ ਇਕੱਠੇ ਹੋਵੋ। ਹੇ ਯਾਹਵੇਹ, ਉੱਥੇ ਆਪਣੇ ਸੂਰਬੀਰਾਂ ਨੂੰ ਉਤਾਰ ਦੇ!
12“ਕੌਮਾਂ ਆਪਣੇ ਆਪ ਨੂੰ ਜਗਾਉਣ; ਉਨ੍ਹਾਂ ਨੂੰ ਯਹੋਸ਼ਾਫ਼ਾਟ ਦੀ ਵਾਦੀ ਵਿੱਚ ਅੱਗੇ ਵਧਣ ਦਿਓ, ਕਿਉਂ ਜੋ ਮੈਂ ਉੱਥੇ ਬੈਠ ਕੇ ਸਾਰੀਆਂ ਕੌਮਾਂ ਦਾ ਹਰ ਪਾਸਿਓਂ ਨਿਆਂ ਕਰਾਂਗਾ।