ਯੋਏਲ 3

ਮੈਂ ਤੁਹਾਡੇ ਪੁੱਤਰਾਂ ਅਤੇ ਧੀਆਂ ਨੂੰ ਯਹੂਦਾਹ ਦੇ ਲੋਕਾਂ ਕੋਲ ਵੇਚ ਦਿਆਂਗਾ ਅਤੇ ਉਹ ਉਨ੍ਹਾਂ ਨੂੰ ਸਾਬੀਨ ਲੋਕਾਂ ਕੋਲ ਵੇਚ ਦੇਣਗੇ, ਦੂਰ ਇੱਕ ਕੌਮ ਹੈ।” ਯਾਹਵੇਹ ਬੋਲਿਆ ਹੈ।

Joel 3:8 (UKJV) And I will sell your sons and your daughters into the hand of the children of Judah, and they shall sell them to the Sabeans, to a people far off: for the LORD has spoken it.

6ਤੁਸੀਂ ਯਹੂਦਾਹ ਅਤੇ ਯੇਰੂਸ਼ਲੇਮ ਦੇ ਲੋਕਾਂ ਨੂੰ ਯੂਨਾਨੀਆਂ ਦੇ ਹੱਥ ਵੇਚ ਦਿੱਤਾ, ਤਾਂ ਜੋ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਤੋਂ ਦੂਰ ਭੇਜ ਸਕੋ।

7“ਵੇਖੋ, ਮੈਂ ਉਹਨਾਂ ਨੂੰ ਉਹਨਾਂ ਥਾਵਾਂ ਤੋਂ ਉਭਾਰਾਂਗਾ ਜਿੱਥੇ ਤੁਸੀਂ ਉਹਨਾਂ ਨੂੰ ਵੇਚਿਆ ਸੀ ਅਤੇ ਮੈਂ ਤੁਹਾਡੇ ਦੁਆਰਾ ਕੀਤੇ ਗਏ ਕੰਮ ਨੂੰ ਤੁਹਾਡੇ ਆਪਣੇ ਸਿਰ ਤੇ ਪਾਵਾਂਗਾ।

8ਮੈਂ ਤੁਹਾਡੇ ਪੁੱਤਰਾਂ ਅਤੇ ਧੀਆਂ ਨੂੰ ਯਹੂਦਾਹ ਦੇ ਲੋਕਾਂ ਕੋਲ ਵੇਚ ਦਿਆਂਗਾ ਅਤੇ ਉਹ ਉਨ੍ਹਾਂ ਨੂੰ ਸਾਬੀਨ ਲੋਕਾਂ ਕੋਲ ਵੇਚ ਦੇਣਗੇ, ਦੂਰ ਇੱਕ ਕੌਮ ਹੈ।” ਯਾਹਵੇਹ ਬੋਲਿਆ ਹੈ।

9ਕੌਮਾਂ ਵਿੱਚ ਇਹ ਐਲਾਨ ਕਰੋ: ਯੁੱਧ ਲਈ ਤਿਆਰ ਰਹੋ! ਯੋਧਿਆਂ ਨੂੰ ਜਗਾਓ! ਸਾਰੇ ਲੜਨ ਵਾਲੇ ਆਦਮੀਆਂ ਨੂੰ ਨੇੜੇ ਆਉਣ ਅਤੇ ਹਮਲਾ ਕਰਨ ਦਿਓ।

10ਆਪਣੇ ਹਲ ਨੂੰ ਕੁੱਟ ਕੇ ਤਲਵਾਰਾਂ ਬਣਾਉ ਅਤੇ ਆਪਣੀਆਂ ਦਾਤਰਿਆਂ ਨੂੰ ਬਰਛੀਆਂ ਬਣਾਓ। ਜੋ ਕਮਜ਼ੋਰ ਹਨ ਉਹ ਆਖਣ, “ਮੈਂ ਸੂਰਬੀਰ ਹਾਂ!”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.