ਯੋਏਲ 3

ਤੁਸੀਂ ਯਹੂਦਾਹ ਅਤੇ ਯੇਰੂਸ਼ਲੇਮ ਦੇ ਲੋਕਾਂ ਨੂੰ ਯੂਨਾਨੀਆਂ ਦੇ ਹੱਥ ਵੇਚ ਦਿੱਤਾ, ਤਾਂ ਜੋ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਤੋਂ ਦੂਰ ਭੇਜ ਸਕੋ।

Joel 3:6 (UKJV) The children also of Judah and the children of Jerusalem have all of you sold unto the Grecians, that all of you might remove them far from their border.

4“ਹੇ ਸੂਰ ਅਤੇ ਸੀਦੋਨ ਅਤੇ ਫ਼ਲਿਸਤ ਦੇ ਸਾਰੇ ਇਲਾਕਿਆਂ ਵਿੱਚ ਹੁਣ ਤੁਹਾਡੇ ਕੋਲ ਮੇਰੇ ਵਿਰੁੱਧ ਕੀ ਹੈ? ਕੀ ਤੁਸੀਂ ਮੈਨੂੰ ਮੇਰੇ ਕੀਤੇ ਕਿਸੇ ਕੰਮ ਦਾ ਬਦਲਾ ਦੇ ਰਹੇ ਹੋ? ਜੇ ਤੁਸੀਂ ਮੈਨੂੰ ਕੰਮ ਦਾ ਬਦਲਾ ਦੇ ਰਹੇ ਹੋ, ਤਾਂ ਮੈਂ ਝੱਟ ਹੀ ਤੁਹਾਡੇ ਸਿਰ ਉੱਤੇ ਤੁਹਾਡਾ ਬਦਲਾ ਮੋੜ ਦਿਆਂਗਾ।

5ਕਿਉਂ ਜੋ ਤੁਸੀਂ ਮੇਰੀ ਚਾਂਦੀ ਅਤੇ ਮੇਰਾ ਸੋਨਾ ਲੈ ਲਿਆ ਅਤੇ ਮੇਰੇ ਵਧੀਆ ਖਜ਼ਾਨੇ ਨੂੰ ਆਪਣੇ ਮੰਦਰਾਂ ਵਿੱਚ ਲੈ ਗਏ

6ਤੁਸੀਂ ਯਹੂਦਾਹ ਅਤੇ ਯੇਰੂਸ਼ਲੇਮ ਦੇ ਲੋਕਾਂ ਨੂੰ ਯੂਨਾਨੀਆਂ ਦੇ ਹੱਥ ਵੇਚ ਦਿੱਤਾ, ਤਾਂ ਜੋ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਤੋਂ ਦੂਰ ਭੇਜ ਸਕੋ।

7“ਵੇਖੋ, ਮੈਂ ਉਹਨਾਂ ਨੂੰ ਉਹਨਾਂ ਥਾਵਾਂ ਤੋਂ ਉਭਾਰਾਂਗਾ ਜਿੱਥੇ ਤੁਸੀਂ ਉਹਨਾਂ ਨੂੰ ਵੇਚਿਆ ਸੀ ਅਤੇ ਮੈਂ ਤੁਹਾਡੇ ਦੁਆਰਾ ਕੀਤੇ ਗਏ ਕੰਮ ਨੂੰ ਤੁਹਾਡੇ ਆਪਣੇ ਸਿਰ ਤੇ ਪਾਵਾਂਗਾ।

8ਮੈਂ ਤੁਹਾਡੇ ਪੁੱਤਰਾਂ ਅਤੇ ਧੀਆਂ ਨੂੰ ਯਹੂਦਾਹ ਦੇ ਲੋਕਾਂ ਕੋਲ ਵੇਚ ਦਿਆਂਗਾ ਅਤੇ ਉਹ ਉਨ੍ਹਾਂ ਨੂੰ ਸਾਬੀਨ ਲੋਕਾਂ ਕੋਲ ਵੇਚ ਦੇਣਗੇ, ਦੂਰ ਇੱਕ ਕੌਮ ਹੈ।” ਯਾਹਵੇਹ ਬੋਲਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.