ਯੋਏਲ 3

“ਹੇ ਸੂਰ ਅਤੇ ਸੀਦੋਨ ਅਤੇ ਫ਼ਲਿਸਤ ਦੇ ਸਾਰੇ ਇਲਾਕਿਆਂ ਵਿੱਚ ਹੁਣ ਤੁਹਾਡੇ ਕੋਲ ਮੇਰੇ ਵਿਰੁੱਧ ਕੀ ਹੈ? ਕੀ ਤੁਸੀਂ ਮੈਨੂੰ ਮੇਰੇ ਕੀਤੇ ਕਿਸੇ ਕੰਮ ਦਾ ਬਦਲਾ ਦੇ ਰਹੇ ਹੋ? ਜੇ ਤੁਸੀਂ ਮੈਨੂੰ ਕੰਮ ਦਾ ਬਦਲਾ ਦੇ ਰਹੇ ਹੋ, ਤਾਂ ਮੈਂ ਝੱਟ ਹੀ ਤੁਹਾਡੇ ਸਿਰ ਉੱਤੇ ਤੁਹਾਡਾ ਬਦਲਾ ਮੋੜ ਦਿਆਂਗਾ।

Joel 3:4 (UKJV) Yea, and what have all of you to do with me, O Tyre, and Zidon, and all the coasts of Palestine? will all of you render me a recompence? and if all of you recompense me, swiftly and speedily will I return your recompence upon your own head;

2ਮੈਂ ਸਾਰੀਆਂ ਕੌਮਾਂ ਨੂੰ ਇਕੱਠਾ ਕਰਾਂਗਾ, ਅਤੇ ਉਨ੍ਹਾਂ ਨੂੰ ਯਹੋਸ਼ਾਫ਼ਾਟ ਦੀ ਘਾਟੀ ਹੇਠਾਂ ਲਿਆਵਾਂਗਾ। ਉੱਥੇ ਮੈਂ ਉਹਨਾਂ ਦੀ ਜਾਂਚ ਕਰਾਂਗਾ, ਜੋ ਉਨ੍ਹਾਂ ਨੇ ਮੇਰੀ ਵਿਰਾਸਤ, ਮੇਰੀ ਪਰਜਾ ਇਸਰਾਏਲ ਨਾਲ ਕੀਤਾ, ਕਿਉਂਕਿ ਉਨ੍ਹਾਂ ਨੇ ਮੇਰੇ ਲੋਕਾਂ ਨੂੰ ਕੌਮਾਂ ਵਿੱਚ ਖਿੰਡਾ ਦਿੱਤਾ ਅਤੇ ਮੇਰੀ ਧਰਤੀ ਨੂੰ ਵੰਡ ਦਿੱਤਾ।

3ਉਨ੍ਹਾਂ ਨੇ ਮੇਰੇ ਲੋਕਾਂ ਉੱਤੇ ਗੁਣਾ ਪਾਇਆ, ਅਤੇ ਵੇਸਵਾਵਾਂ ਲਈ ਮੁੰਡਿਆਂ ਦਾ ਵਪਾਰ ਕੀਤਾ। ਉਨ੍ਹਾਂ ਨੇ ਸ਼ਰਾਬ ਪੀਣ ਲਈ ਕੁੜੀਆਂ ਨੂੰ ਵੇਚ ਦਿੱਤਾ।

4“ਹੇ ਸੂਰ ਅਤੇ ਸੀਦੋਨ ਅਤੇ ਫ਼ਲਿਸਤ ਦੇ ਸਾਰੇ ਇਲਾਕਿਆਂ ਵਿੱਚ ਹੁਣ ਤੁਹਾਡੇ ਕੋਲ ਮੇਰੇ ਵਿਰੁੱਧ ਕੀ ਹੈ? ਕੀ ਤੁਸੀਂ ਮੈਨੂੰ ਮੇਰੇ ਕੀਤੇ ਕਿਸੇ ਕੰਮ ਦਾ ਬਦਲਾ ਦੇ ਰਹੇ ਹੋ? ਜੇ ਤੁਸੀਂ ਮੈਨੂੰ ਕੰਮ ਦਾ ਬਦਲਾ ਦੇ ਰਹੇ ਹੋ, ਤਾਂ ਮੈਂ ਝੱਟ ਹੀ ਤੁਹਾਡੇ ਸਿਰ ਉੱਤੇ ਤੁਹਾਡਾ ਬਦਲਾ ਮੋੜ ਦਿਆਂਗਾ।

5ਕਿਉਂ ਜੋ ਤੁਸੀਂ ਮੇਰੀ ਚਾਂਦੀ ਅਤੇ ਮੇਰਾ ਸੋਨਾ ਲੈ ਲਿਆ ਅਤੇ ਮੇਰੇ ਵਧੀਆ ਖਜ਼ਾਨੇ ਨੂੰ ਆਪਣੇ ਮੰਦਰਾਂ ਵਿੱਚ ਲੈ ਗਏ

6ਤੁਸੀਂ ਯਹੂਦਾਹ ਅਤੇ ਯੇਰੂਸ਼ਲੇਮ ਦੇ ਲੋਕਾਂ ਨੂੰ ਯੂਨਾਨੀਆਂ ਦੇ ਹੱਥ ਵੇਚ ਦਿੱਤਾ, ਤਾਂ ਜੋ ਤੁਸੀਂ ਉਨ੍ਹਾਂ ਨੂੰ ਉਨ੍ਹਾਂ ਦੇ ਦੇਸ਼ ਤੋਂ ਦੂਰ ਭੇਜ ਸਕੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.