18ਬੈਥਨੀਆ ਯੇਰੂਸ਼ਲੇਮ ਤੋਂ ਕੁਝ ਮੀਲ ਦੀ ਦੂਰੀ ਤੇ ਸੀ,
19ਅਤੇ ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰਿਯਮ ਨੂੰ ਉਹਨਾਂ ਦੇ ਭਰਾ ਮਰੇ ਤੇ ਦਿਲਾਸਾ ਦੇਣ ਲਈ ਆਏ ਸਨ।
20ਜਦੋਂ ਮਾਰਥਾ ਨੂੰ ਪਤਾ ਲੱਗਾ ਕਿ ਯਿਸ਼ੂ ਆ ਰਹੇ ਹਨ, ਤਾਂ ਉਹ ਉਹਨਾਂ ਨੂੰ ਮਿਲਣ ਗਈ। ਪਰ ਮਰਿਯਮ ਘਰ ਵਿੱਚ ਹੀ ਰਹੀ।
21ਮਾਰਥਾ ਨੇ ਯਿਸ਼ੂ ਨੂੰ ਕਿਹਾ, “ਪ੍ਰਭੂ ਜੀ, ਜੇ ਸੱਚ-ਮੁੱਚ ਤੁਸੀਂ ਇੱਥੇ ਹੁੰਦੇ ਤਾਂ ਮੇਰਾ ਭਰਾ ਨਾ ਮਰਦਾ।
22ਪਰ ਮੈਂ ਜਾਣਦੀ ਹਾਂ ਹੁਣ ਵੀ ਤੁਸੀਂ ਜੋ ਕੁਝ ਪਰਮੇਸ਼ਵਰ ਤੋਂ ਮੰਗੋ ਉਹ ਤੁਹਾਨੂੰ ਦੇਵੇਗਾ।”