ਯੋਹਨ 11

ਤਦ ਉਹਨਾਂ ਵਿੱਚੋਂ ਇੱਕ ਜਿਸ ਦਾ ਨਾਮ ਕਯਾਫ਼ਾਸ ਸੀ ਜੋ ਉਸ ਸਾਲ ਉਹਨਾਂ ਦਾ ਮਹਾਂ ਜਾਜਕ ਸੀ, ਬੋਲਿਆ, “ਤੁਹਾਨੂੰ ਕੁਝ ਵੀ ਨਹੀਂ ਪਤਾ!

John 11:49 (UKJV) And one of them, named Caiaphas, being the high priest that same year, said unto them, All of you know nothing at all,

47ਤਦ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਮਹਾਂ ਸਭਾ ਦੀ ਇੱਕ ਸਭਾ ਬੁਲਾਈ। ਉਹਨਾਂ ਨੇ ਪੁੱਛਿਆ, “ਅਸੀਂ ਕੀ ਕਰ ਰਹੇ ਹਾਂ?” ਉਹਨਾਂ ਨੇ ਕਿਹਾ, “ਅਸੀਂ ਇਸ ਵਿਅਕਤੀ ਦਾ ਕੀ ਕਰੀਏ? ਇਹ ਤਾਂ ਬਹੁਤ ਚਿੰਨ੍ਹ ਦਿਖਾ ਰਿਹਾ ਹੈ।

48ਜੇ ਅਸੀਂ ਇਸ ਵਿਅਕਤੀ ਨੂੰ ਇਸ ਤਰ੍ਹਾਂ ਕਰਨ ਦਿੱਤਾ ਤਾਂ ਹਰ ਕੋਈ ਉਸ ਤੇ ਵਿਸ਼ਵਾਸ ਕਰੇਂਗਾ ਅਤੇ ਫਿਰ ਰੋਮੀ ਅਧਿਕਾਰੀ ਆਉਣਗੇ ਅਤੇ ਸਾਡੀ ਹੈਕਲ ਅਤੇ ਸਾਡੇ ਰਾਸ਼ਟਰ ਨੂੰ ਨਾਸ਼ ਕਰ ਦੇਣਗੇ।”

49ਤਦ ਉਹਨਾਂ ਵਿੱਚੋਂ ਇੱਕ ਜਿਸ ਦਾ ਨਾਮ ਕਯਾਫ਼ਾਸ ਸੀ ਜੋ ਉਸ ਸਾਲ ਉਹਨਾਂ ਦਾ ਮਹਾਂ ਜਾਜਕ ਸੀ, ਬੋਲਿਆ, “ਤੁਹਾਨੂੰ ਕੁਝ ਵੀ ਨਹੀਂ ਪਤਾ!

50ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਲਈ ਇਹ ਚੰਗਾ ਹੈ ਕਿ ਸਾਰੇ ਲੋਕਾਂ ਦੇ ਮਰਨ ਨਾਲੋਂ ਇੱਕ ਮਨੁੱਖ ਮਰ ਜਾਵੇ।”

51ਉਸ ਨੇ ਇਹ ਆਪਣੇ ਆਪ ਨਹੀਂ ਕਿਹਾ, ਪਰ ਉਸ ਸਾਲ ਮਹਾਂ ਜਾਜਕ ਹੋਣ ਦੇ ਨਾਤੇ ਉਸ ਨੇ ਭਵਿੱਖਬਾਣੀ ਕੀਤੀ ਕਿ ਯਿਸ਼ੂ ਯਹੂਦੀ ਲੋਕਾਂ ਲਈ ਮਰੇਗਾ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.