ਯੋਹਨ 11

ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਲਈ ਇਹ ਚੰਗਾ ਹੈ ਕਿ ਸਾਰੇ ਲੋਕਾਂ ਦੇ ਮਰਨ ਨਾਲੋਂ ਇੱਕ ਮਨੁੱਖ ਮਰ ਜਾਵੇ।”

John 11:50 (UKJV) Nor consider that it is expedient for us, that one man should die for the people, and that the whole nation perish not.

48ਜੇ ਅਸੀਂ ਇਸ ਵਿਅਕਤੀ ਨੂੰ ਇਸ ਤਰ੍ਹਾਂ ਕਰਨ ਦਿੱਤਾ ਤਾਂ ਹਰ ਕੋਈ ਉਸ ਤੇ ਵਿਸ਼ਵਾਸ ਕਰੇਂਗਾ ਅਤੇ ਫਿਰ ਰੋਮੀ ਅਧਿਕਾਰੀ ਆਉਣਗੇ ਅਤੇ ਸਾਡੀ ਹੈਕਲ ਅਤੇ ਸਾਡੇ ਰਾਸ਼ਟਰ ਨੂੰ ਨਾਸ਼ ਕਰ ਦੇਣਗੇ।”

49ਤਦ ਉਹਨਾਂ ਵਿੱਚੋਂ ਇੱਕ ਜਿਸ ਦਾ ਨਾਮ ਕਯਾਫ਼ਾਸ ਸੀ ਜੋ ਉਸ ਸਾਲ ਉਹਨਾਂ ਦਾ ਮਹਾਂ ਜਾਜਕ ਸੀ, ਬੋਲਿਆ, “ਤੁਹਾਨੂੰ ਕੁਝ ਵੀ ਨਹੀਂ ਪਤਾ!

50ਤੁਸੀਂ ਨਹੀਂ ਜਾਣਦੇ ਕਿ ਤੁਹਾਡੇ ਲਈ ਇਹ ਚੰਗਾ ਹੈ ਕਿ ਸਾਰੇ ਲੋਕਾਂ ਦੇ ਮਰਨ ਨਾਲੋਂ ਇੱਕ ਮਨੁੱਖ ਮਰ ਜਾਵੇ।”

51ਉਸ ਨੇ ਇਹ ਆਪਣੇ ਆਪ ਨਹੀਂ ਕਿਹਾ, ਪਰ ਉਸ ਸਾਲ ਮਹਾਂ ਜਾਜਕ ਹੋਣ ਦੇ ਨਾਤੇ ਉਸ ਨੇ ਭਵਿੱਖਬਾਣੀ ਕੀਤੀ ਕਿ ਯਿਸ਼ੂ ਯਹੂਦੀ ਲੋਕਾਂ ਲਈ ਮਰੇਗਾ,

52ਅਤੇ ਨਾ ਸਿਰਫ ਯਹੂਦੀ ਲੋਕਾਂ ਲਈ, ਬਲਕਿ ਪਰਮੇਸ਼ਵਰ ਦੇ ਖਿੱਲਰੇ ਹੋਏ ਬੱਚਿਆਂ ਲਈ ਵੀ, ਉਹ ਉਹਨਾਂ ਨੂੰ ਇਕੱਠੇ ਕਰੇਂਗਾ ਅਤੇ ਉਹਨਾਂ ਨੂੰ ਇੱਕ ਕਰੇਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.