ਯੋਹਨ 11

ਤਦ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਮਹਾਂ ਸਭਾ ਦੀ ਇੱਕ ਸਭਾ ਬੁਲਾਈ। ਉਹਨਾਂ ਨੇ ਪੁੱਛਿਆ, “ਅਸੀਂ ਕੀ ਕਰ ਰਹੇ ਹਾਂ?” ਉਹਨਾਂ ਨੇ ਕਿਹਾ, “ਅਸੀਂ ਇਸ ਵਿਅਕਤੀ ਦਾ ਕੀ ਕਰੀਏ? ਇਹ ਤਾਂ ਬਹੁਤ ਚਿੰਨ੍ਹ ਦਿਖਾ ਰਿਹਾ ਹੈ।

John 11:47 (UKJV) Then gathered the chief priests and the Pharisees a council, and said, What do we? for this man does many miracles.

45ਇਸ ਲਈ, ਬਹੁਤ ਸਾਰੇ ਯਹੂਦੀ ਜੋ ਮਰਿਯਮ ਨੂੰ ਮਿਲਣ ਲਈ ਆਏ ਹੋਏ ਸਨ, ਅਤੇ ਉਹਨਾਂ ਨੇ ਉਹ ਸਭ ਵੇਖਿਆ ਜੋ ਯਿਸ਼ੂ ਨੇ ਕੀਤਾ ਸੀ, ਉਹਨਾਂ ਨੇ ਉਸ ਤੇ ਵਿਸ਼ਵਾਸ ਕੀਤਾ।

46ਪਰ ਉਹਨਾਂ ਵਿੱਚੋਂ ਕੁਝ ਲੋਕ ਫ਼ਰੀਸੀਆਂ ਕੋਲ ਗਏ ਅਤੇ ਉਹਨਾਂ ਨੂੰ ਉਹ ਦੱਸਿਆ ਜੋ ਕੁਝ ਯਿਸ਼ੂ ਨੇ ਕੀਤਾ ਸੀ।

47ਤਦ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਮਹਾਂ ਸਭਾ ਦੀ ਇੱਕ ਸਭਾ ਬੁਲਾਈ। ਉਹਨਾਂ ਨੇ ਪੁੱਛਿਆ, “ਅਸੀਂ ਕੀ ਕਰ ਰਹੇ ਹਾਂ?” ਉਹਨਾਂ ਨੇ ਕਿਹਾ, “ਅਸੀਂ ਇਸ ਵਿਅਕਤੀ ਦਾ ਕੀ ਕਰੀਏ? ਇਹ ਤਾਂ ਬਹੁਤ ਚਿੰਨ੍ਹ ਦਿਖਾ ਰਿਹਾ ਹੈ।

48ਜੇ ਅਸੀਂ ਇਸ ਵਿਅਕਤੀ ਨੂੰ ਇਸ ਤਰ੍ਹਾਂ ਕਰਨ ਦਿੱਤਾ ਤਾਂ ਹਰ ਕੋਈ ਉਸ ਤੇ ਵਿਸ਼ਵਾਸ ਕਰੇਂਗਾ ਅਤੇ ਫਿਰ ਰੋਮੀ ਅਧਿਕਾਰੀ ਆਉਣਗੇ ਅਤੇ ਸਾਡੀ ਹੈਕਲ ਅਤੇ ਸਾਡੇ ਰਾਸ਼ਟਰ ਨੂੰ ਨਾਸ਼ ਕਰ ਦੇਣਗੇ।”

49ਤਦ ਉਹਨਾਂ ਵਿੱਚੋਂ ਇੱਕ ਜਿਸ ਦਾ ਨਾਮ ਕਯਾਫ਼ਾਸ ਸੀ ਜੋ ਉਸ ਸਾਲ ਉਹਨਾਂ ਦਾ ਮਹਾਂ ਜਾਜਕ ਸੀ, ਬੋਲਿਆ, “ਤੁਹਾਨੂੰ ਕੁਝ ਵੀ ਨਹੀਂ ਪਤਾ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.