4ਪਰ ਜਦੋਂ ਯਿਸ਼ੂ ਨੇ ਇਹ ਸੁਣਿਆ ਤਾਂ ਉਸ ਨੇ ਕਿਹਾ, “ਇਸ ਬਿਮਾਰੀ ਦਾ ਅੰਤ ਮੌਤ ਨਹੀਂ ਹੈ। ਪਰ ਇਹ ਪਰਮੇਸ਼ਵਰ ਦੀ ਵਡਿਆਈ ਲਈ ਹੈ ਤਾਂ ਜੋ ਪਰਮੇਸ਼ਵਰ ਦੇ ਪੁੱਤਰ ਦੀ ਇਸ ਤੋਂ ਵਡਿਆਈ ਹੋ ਸਕੇ।”
5ਭਾਵੇਂ ਯਿਸ਼ੂ ਮਾਰਥਾ ਅਤੇ ਉਸ ਦੀ ਭੈਣ ਮਰਿਯਮ ਅਤੇ ਲਾਜ਼ਰਾਸ ਨੂੰ ਪਿਆਰ ਕਰਦੇ ਸਨ।
6ਪਰ ਜਦੋਂ ਯਿਸ਼ੂ ਨੇ ਸੁਣਿਆ ਕਿ ਲਾਜ਼ਰਾਸ ਬਿਮਾਰ ਹੈ ਉਹ ਉਸ ਥਾਂ ਤੇ ਜਿੱਥੇ ਉਹ ਸੀ ਅਗਲੇ ਹੋਰ ਦੋ ਦਿਨਾਂ ਲਈ ਉੱਥੇ ਹੀ ਠਹਿਰੇ।
7ਅਖ਼ੀਰ ਵਿੱਚ, ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ ਅਸੀਂ ਯਹੂਦਿਯਾ ਨੂੰ ਵਾਪਸ ਚੱਲੇ ਜਾਈਏ।”
8ਪਰ ਉਸ ਦੇ ਚੇਲਿਆਂ ਨੇ ਇਤਰਾਜ਼ ਜਤਾਇਆ ਅਤੇ ਉਹਨਾਂ ਨੇ ਕਿਹਾ, “ਗੁਰੂ ਜੀ, ਕੁਝ ਦਿਨ ਪਹਿਲਾਂ ਯਹੂਦਿਯਾ ਵਿੱਚ ਲੋਕ ਤੁਹਾਨੂੰ ਪੱਥਰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ। ਕੀ ਤੁਸੀਂ ਦੁਬਾਰਾ ਉੱਥੇ ਜਾ ਰਹੇ ਹੋ?”