6ਪਰ ਜਦੋਂ ਯਿਸ਼ੂ ਨੇ ਸੁਣਿਆ ਕਿ ਲਾਜ਼ਰਾਸ ਬਿਮਾਰ ਹੈ ਉਹ ਉਸ ਥਾਂ ਤੇ ਜਿੱਥੇ ਉਹ ਸੀ ਅਗਲੇ ਹੋਰ ਦੋ ਦਿਨਾਂ ਲਈ ਉੱਥੇ ਹੀ ਠਹਿਰੇ।
7ਅਖ਼ੀਰ ਵਿੱਚ, ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ ਅਸੀਂ ਯਹੂਦਿਯਾ ਨੂੰ ਵਾਪਸ ਚੱਲੇ ਜਾਈਏ।”
8ਪਰ ਉਸ ਦੇ ਚੇਲਿਆਂ ਨੇ ਇਤਰਾਜ਼ ਜਤਾਇਆ ਅਤੇ ਉਹਨਾਂ ਨੇ ਕਿਹਾ, “ਗੁਰੂ ਜੀ, ਕੁਝ ਦਿਨ ਪਹਿਲਾਂ ਯਹੂਦਿਯਾ ਵਿੱਚ ਲੋਕ ਤੁਹਾਨੂੰ ਪੱਥਰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ। ਕੀ ਤੁਸੀਂ ਦੁਬਾਰਾ ਉੱਥੇ ਜਾ ਰਹੇ ਹੋ?”
9ਯਿਸ਼ੂ ਨੇ ਜਵਾਬ ਦਿੱਤਾ, “ਕੀ ਇੱਕ ਦਿਨ ਵਿੱਚ ਬਾਰਾਂ ਘੰਟੇ ਹੁੰਦੇ ਹਨ? ਜਿਹੜਾਂ ਦਿਨ ਦੇ ਦੌਰਾਨ ਚੱਲਦਾ ਹੈ ਉਹ ਠੋਕਰ ਨਹੀਂ ਖਾਂਦਾ, ਕਿਉਂਕਿ ਉਸ ਦੇ ਕੋਲ ਇਸ ਸੰਸਾਰ ਦੀ ਰੋਸ਼ਨੀ ਹੁੰਦੀ ਹੈ।
10ਪਰ ਜਿਹੜਾ ਰਾਤ ਦੇ ਦੌਰਾਨ ਚੱਲਦਾ ਹੈ ਉਹ ਠੋਕਰ ਖਾਂਦਾ ਹੈ ਕਿਉਂਕਿ ਉਸ ਕੋਲ ਰੋਸ਼ਨੀ ਨਹੀਂ ਹੁੰਦੀ।”