ਯੋਹਨ 11

ਯਿਸ਼ੂ ਨੇ ਜਵਾਬ ਦਿੱਤਾ, “ਕੀ ਇੱਕ ਦਿਨ ਵਿੱਚ ਬਾਰਾਂ ਘੰਟੇ ਹੁੰਦੇ ਹਨ? ਜਿਹੜਾਂ ਦਿਨ ਦੇ ਦੌਰਾਨ ਚੱਲਦਾ ਹੈ ਉਹ ਠੋਕਰ ਨਹੀਂ ਖਾਂਦਾ, ਕਿਉਂਕਿ ਉਸ ਦੇ ਕੋਲ ਇਸ ਸੰਸਾਰ ਦੀ ਰੋਸ਼ਨੀ ਹੁੰਦੀ ਹੈ।

John 11:9 (UKJV) Jesus answered, Are there not twelve hours in the day? If any man walk in the day, he stumbles not, because he sees the light of this world.

7ਅਖ਼ੀਰ ਵਿੱਚ, ਉਹਨਾਂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ ਅਸੀਂ ਯਹੂਦਿਯਾ ਨੂੰ ਵਾਪਸ ਚੱਲੇ ਜਾਈਏ।”

8ਪਰ ਉਸ ਦੇ ਚੇਲਿਆਂ ਨੇ ਇਤਰਾਜ਼ ਜਤਾਇਆ ਅਤੇ ਉਹਨਾਂ ਨੇ ਕਿਹਾ, “ਗੁਰੂ ਜੀ, ਕੁਝ ਦਿਨ ਪਹਿਲਾਂ ਯਹੂਦਿਯਾ ਵਿੱਚ ਲੋਕ ਤੁਹਾਨੂੰ ਪੱਥਰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ। ਕੀ ਤੁਸੀਂ ਦੁਬਾਰਾ ਉੱਥੇ ਜਾ ਰਹੇ ਹੋ?”

9ਯਿਸ਼ੂ ਨੇ ਜਵਾਬ ਦਿੱਤਾ, “ਕੀ ਇੱਕ ਦਿਨ ਵਿੱਚ ਬਾਰਾਂ ਘੰਟੇ ਹੁੰਦੇ ਹਨ? ਜਿਹੜਾਂ ਦਿਨ ਦੇ ਦੌਰਾਨ ਚੱਲਦਾ ਹੈ ਉਹ ਠੋਕਰ ਨਹੀਂ ਖਾਂਦਾ, ਕਿਉਂਕਿ ਉਸ ਦੇ ਕੋਲ ਇਸ ਸੰਸਾਰ ਦੀ ਰੋਸ਼ਨੀ ਹੁੰਦੀ ਹੈ।

10ਪਰ ਜਿਹੜਾ ਰਾਤ ਦੇ ਦੌਰਾਨ ਚੱਲਦਾ ਹੈ ਉਹ ਠੋਕਰ ਖਾਂਦਾ ਹੈ ਕਿਉਂਕਿ ਉਸ ਕੋਲ ਰੋਸ਼ਨੀ ਨਹੀਂ ਹੁੰਦੀ।”

11ਇਸ ਤੋਂ ਬਾਅਦ ਯਿਸ਼ੂ ਨੇ ਕਿਹਾ, “ਸਾਡਾ ਮਿੱਤਰ ਲਾਜ਼ਰਾਸ ਸੌ ਗਿਆ ਹੈ, ਪਰ ਹੁਣ ਮੈਂ ਜਾਵਾਂਗਾ ਅਤੇ ਉਸ ਨੂੰ ਜਗਾਵਾਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.