ਯੋਹਨ 12

ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਯਿਸ਼ੂ ਬੈਥਨੀਆ ਆਏ, ਜਿੱਥੇ ਲਾਜ਼ਰਾਸ ਰਹਿੰਦਾ ਸੀ, ਜਿਸ ਨੂੰ ਯਿਸ਼ੂ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ।

John 12:1 (UKJV) Then Jesus six days before the passover came to Bethany, where Lazarus was, which had been dead, whom he raised from the dead.

1ਪਸਾਹ ਦੇ ਤਿਉਹਾਰ ਤੋਂ ਛੇ ਦਿਨ ਪਹਿਲਾਂ ਯਿਸ਼ੂ ਬੈਥਨੀਆ ਆਏ, ਜਿੱਥੇ ਲਾਜ਼ਰਾਸ ਰਹਿੰਦਾ ਸੀ, ਜਿਸ ਨੂੰ ਯਿਸ਼ੂ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ।

2ਇੱਥੇ ਉਹਨਾਂ ਯਿਸ਼ੂ ਦੇ ਲਈ ਰਾਤ ਦਾ ਭੋਜਨ ਤਿਆਰ ਕੀਤਾ। ਮਾਰਥਾ ਨੇ ਭੋਜਨ ਨੂੰ ਵਰਤਾਇਆ ਅਤੇ ਲਾਜ਼ਰਾਸ ਉਹਨਾਂ ਦੇ ਨਾਲ ਮੇਜ਼ ਤੇ ਬੈਠਾ ਹੋਇਆ ਸੀ।

3ਫਿਰ ਮਰਿਯਮ ਨੇ ਅੱਧਾ ਕਿੱਲੋ ਸ਼ੁੱਧ ਜਟਾਮਾਸੀ ਦਾ ਇੱਕ ਮਹਿੰਗਾ ਅਤਰ ਲਿਆ ਅਤੇ ਉਸ ਨੇ ਯਿਸ਼ੂ ਦੇ ਪੈਰਾਂ ਉੱਤੇ ਡੋਲ੍ਹਿਆ ਅਤੇ ਉਸ ਦੇ ਪੈਰ ਆਪਣੇ ਵਾਲਾਂ ਨਾਲ ਪੂੰਝੇ। ਉਸ ਅਤਰ ਦੀ ਖੁਸ਼ਬੂ ਨਾਲ ਸਾਰਾ ਘਰ ਭਰ ਗਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.