9ਇਸੇ ਦੇ ਦੌਰਾਨ, ਯਹੂਦੀਆਂ ਦੀ ਇੱਕ ਵੱਡੀ ਭੀੜ ਨੂੰ ਪਤਾ ਚੱਲਿਆ ਕਿ ਯਿਸ਼ੂ ਬੈਥਨੀਆ ਵਿੱਚ ਹੈ। ਉਹ ਸਾਰੇ ਯਹੂਦੀ ਯਿਸ਼ੂ ਤੇ ਲਾਜ਼ਰਾਸ ਨੂੰ ਵੇਖਣ ਲਈ ਆਏ, ਜਿਸ ਨੂੰ ਉਸ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਸੀ।
10ਇਸ ਲਈ ਮੁੱਖ ਜਾਜਕਾਂ ਨੇ ਲਾਜ਼ਰਾਸ ਨੂੰ ਮਾਰਨ ਦੀ ਯੋਜਨਾ ਬਣਾਈ।
11ਕਿਉਂਕਿ ਇਸ ਦੇ ਕਾਰਨ ਬਹੁਤ ਸਾਰੇ ਯਹੂਦੀ ਯਿਸ਼ੂ ਕੋਲ ਗਏ ਅਤੇ ਉਸ ਤੇ ਵਿਸ਼ਵਾਸ ਕਰਨ ਲੱਗ ਪਏ ਸਨ।
12ਅਗਲੇ ਦਿਨ ਇੱਕ ਵੱਡੀ ਭੀੜ ਨੇ ਸੁਣਿਆ ਜੋ ਕਿ ਤਿਉਹਾਰ ਤੇ ਆਈ ਸੀ ਕਿ ਯਿਸ਼ੂ ਯੇਰੂਸ਼ਲੇਮ ਜਾ ਰਹੇ ਹਨ।
13ਉਹ ਖਜ਼ੂਰ ਦੀਆਂ ਟਹਿਣੀਆਂ ਲੈ ਕੇ ਯਿਸ਼ੂ ਨੂੰ ਮਿਲਣ ਲਈ ਬਾਹਰ ਆਏ, ਉੱਚੀ ਆਵਾਜ਼ ਵਿੱਚ ਆਖਣ ਲੱਗੇ, “ਹੋਸਨਾ!” “ਮੁਬਾਰਕ ਹੈ ਉਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!” “ਮੁਬਾਰਕ ਹੈ ਇਸਰਾਏਲ ਦਾ ਰਾਜਾ!”