31ਹੁਣ ਇਸ ਦੁਨੀਆਂ ਉੱਤੇ ਨਿਆਂ ਦਾ ਸਮਾਂ ਆ ਗਿਆ ਹੈ; ਹੁਣ ਇਸ ਦੁਨੀਆਂ ਦੇ ਸਰਦਾਰ ਨੂੰ ਬਾਹਰ ਕੱਢ ਦਿੱਤਾ ਜਾਵੇਗਾ।
32ਅਤੇ ਜਦੋਂ ਮੈਂ ਧਰਤੀ ਤੋਂ ਉੱਪਰ ਚੁੱਕਿਆ ਜਾਵਾਂਗਾ, ਸਾਰੇ ਲੋਕਾਂ ਨੂੰ ਆਪਣੇ ਵੱਲ ਖਿੱਚਾਂਗਾ।”
33ਇਹ ਕਹਿੰਦਿਆਂ ਯਿਸ਼ੂ ਨੇ ਇਹ ਦੱਸਿਆ ਕਿ ਉਹ ਕਿਸ ਤਰ੍ਹਾਂ ਦੀ ਮੌਤ ਮਰਨ ਵਾਲਾ ਹੈ।
34ਭੀੜ ਨੇ ਕਿਹਾ, “ਅਸੀਂ ਬਿਵਸਥਾ ਤੋਂ ਸੁਣਿਆ ਹੈ ਕਿ ਮਸੀਹਾ ਸਦਾ ਲਈ ਰਹੇਗਾ, ਤਾਂ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮਨੁੱਖ ਦੇ ਪੁੱਤਰ ਨੂੰ ਉੱਪਰ ਚੁੱਕਿਆ ਜਾਵੇਗਾ? ਇਹ ਮਨੁੱਖ ਦਾ ਪੁੱਤਰ ਕੌਣ ਹੈ?”
35ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੇਰੀ ਰੋਸ਼ਨੀ ਥੋੜ੍ਹੀ ਦੇਰ ਲਈ ਤੁਹਾਡੇ ਤੇ ਪਵੇਗੀ। ਰੋਸ਼ਨੀ ਵਿੱਚ ਚੱਲੋ ਇਸ ਤੋਂ ਪਹਿਲਾਂ ਕਿ ਹਨੇਰਾ ਹੋ ਜਾਵੇ। ਜਿਹੜਾ ਵੀ ਹਨੇਰੇ ਵਿੱਚ ਚੱਲਦਾ ਹੈ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਜਾ ਰਿਹਾ ਹੈ।