ਯੋਹਨ 12

ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੇਰੀ ਰੋਸ਼ਨੀ ਥੋੜ੍ਹੀ ਦੇਰ ਲਈ ਤੁਹਾਡੇ ਤੇ ਪਵੇਗੀ। ਰੋਸ਼ਨੀ ਵਿੱਚ ਚੱਲੋ ਇਸ ਤੋਂ ਪਹਿਲਾਂ ਕਿ ਹਨੇਰਾ ਹੋ ਜਾਵੇ। ਜਿਹੜਾ ਵੀ ਹਨੇਰੇ ਵਿੱਚ ਚੱਲਦਾ ਹੈ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਜਾ ਰਿਹਾ ਹੈ।

John 12:35 (UKJV) Then Jesus said unto them, Yet a little while is the light with you. Walk while all of you have the light, lest darkness come upon you: for he that walks in darkness knows not where he goes.

33ਇਹ ਕਹਿੰਦਿਆਂ ਯਿਸ਼ੂ ਨੇ ਇਹ ਦੱਸਿਆ ਕਿ ਉਹ ਕਿਸ ਤਰ੍ਹਾਂ ਦੀ ਮੌਤ ਮਰਨ ਵਾਲਾ ਹੈ।

34ਭੀੜ ਨੇ ਕਿਹਾ, “ਅਸੀਂ ਬਿਵਸਥਾ ਤੋਂ ਸੁਣਿਆ ਹੈ ਕਿ ਮਸੀਹਾ ਸਦਾ ਲਈ ਰਹੇਗਾ, ਤਾਂ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਮਨੁੱਖ ਦੇ ਪੁੱਤਰ ਨੂੰ ਉੱਪਰ ਚੁੱਕਿਆ ਜਾਵੇਗਾ? ਇਹ ਮਨੁੱਖ ਦਾ ਪੁੱਤਰ ਕੌਣ ਹੈ?”

35ਤਦ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੇਰੀ ਰੋਸ਼ਨੀ ਥੋੜ੍ਹੀ ਦੇਰ ਲਈ ਤੁਹਾਡੇ ਤੇ ਪਵੇਗੀ। ਰੋਸ਼ਨੀ ਵਿੱਚ ਚੱਲੋ ਇਸ ਤੋਂ ਪਹਿਲਾਂ ਕਿ ਹਨੇਰਾ ਹੋ ਜਾਵੇ। ਜਿਹੜਾ ਵੀ ਹਨੇਰੇ ਵਿੱਚ ਚੱਲਦਾ ਹੈ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਜਾ ਰਿਹਾ ਹੈ।

36ਜਦੋਂ ਤੱਕ ਤੁਹਾਡੇ ਕੋਲ ਰੋਸ਼ਨੀ ਹੈ ਇਸ ਤੇ ਵਿਸ਼ਵਾਸ ਕਰੋ; ਤਾਂ ਜੋ ਤੁਸੀਂ ਰੋਸ਼ਨੀ ਦੇ ਬੱਚੇ ਹੋਵੋਗੇ।” ਜਦੋਂ ਉਸ ਨੇ ਬੋਲਣਾ ਬੰਦ ਕਰ ਦਿੱਤਾ, ਤਾਂ ਯਿਸ਼ੂ ਉਹਨਾਂ ਤੋਂ ਅਲੱਗ ਹੋ ਗਏ ਅਤੇ ਆਪਣੇ ਆਪ ਨੂੰ ਲੁਕਾ ਲਿਆ।

37ਜਦੋਂ ਯਿਸ਼ੂ ਨੇ ਉਹਨਾਂ ਦੇ ਸਾਹਮਣੇ ਬਹੁਤ ਸਾਰੇ ਚਮਤਕਾਰ ਕੀਤੇ ਤਾਂ ਵੀ ਬਹੁਤ ਸਾਰੇ ਲੋਕਾਂ ਨੇ ਯਿਸ਼ੂ ਤੇ ਵਿਸ਼ਵਾਸ ਨਹੀਂ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.