ਯੋਹਨ 12

ਉਹ ਇਸ ਲਈ ਵਿਸ਼ਵਾਸ ਨਹੀਂ ਕਰ ਸਕੇ, ਕਿਉਂਕਿ ਜਿਵੇਂ ਯਸ਼ਾਯਾਹ ਨੇ ਇਹ ਵੀ ਕਿਹਾ:

John 12:39 (UKJV) Therefore they could not believe, because that Isaiah said again,

37ਜਦੋਂ ਯਿਸ਼ੂ ਨੇ ਉਹਨਾਂ ਦੇ ਸਾਹਮਣੇ ਬਹੁਤ ਸਾਰੇ ਚਮਤਕਾਰ ਕੀਤੇ ਤਾਂ ਵੀ ਬਹੁਤ ਸਾਰੇ ਲੋਕਾਂ ਨੇ ਯਿਸ਼ੂ ਤੇ ਵਿਸ਼ਵਾਸ ਨਹੀਂ ਕੀਤਾ।

38ਇਹ ਯਸ਼ਾਯਾਹ ਨਬੀ ਦੇ ਬਚਨ ਨੂੰ ਪੂਰਾ ਕਰਨਾ ਸੀ: “ਹੇ ਪ੍ਰਭੂ, ਸਾਡੀ ਖੁਸ਼ਖ਼ਬਰੀ ਉੱਤੇ ਕਿਸ ਨੇ ਵਿਸ਼ਵਾਸ ਕੀਤਾ ਅਤੇ ਪ੍ਰਭੂ ਦੀ ਸ਼ਕਤੀ ਕਿਸ ਉੱਤੇ ਪ੍ਰਗਟ ਹੋਈ ਹੈ?”

39ਉਹ ਇਸ ਲਈ ਵਿਸ਼ਵਾਸ ਨਹੀਂ ਕਰ ਸਕੇ, ਕਿਉਂਕਿ ਜਿਵੇਂ ਯਸ਼ਾਯਾਹ ਨੇ ਇਹ ਵੀ ਕਿਹਾ:

40“ਪਰਮੇਸ਼ਵਰ ਨੇ ਉਹਨਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਅਤੇ ਉਹਨਾਂ ਦੇ ਦਿਲਾਂ ਨੂੰ ਕਠੋਰ ਕਰ ਦਿੱਤਾ, ਤਾਂ ਜੋ ਉਹ ਅੱਖਾਂ ਨਾਲ ਵੇਖ ਨਾ ਸਕਣ, ਤੇ ਨਾ ਉਹਨਾਂ ਦੇ ਦਿਲ ਸਮਝ ਸਕਣ, ਨਾ ਹੀ ਮੁੜ ਆਉਣ, ਤਾਂ ਕਿ ਮੈਂ ਉਨ੍ਹਾਂ ਨੂੰ ਚੰਗਾ ਕਰਾਂਗਾ।”

41ਯਸ਼ਾਯਾਹ ਨੇ ਇਹ ਇਸ ਲਈ ਕਿਹਾ ਕਿਉਂਕਿ ਉਸ ਨੇ ਯਿਸ਼ੂ ਦੀ ਮਹਿਮਾ ਵੇਖੀ ਅਤੇ ਉਸ ਦੇ ਬਾਰੇ ਗੱਲ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.