ਯੋਹਨ 12

“ਪਰਮੇਸ਼ਵਰ ਨੇ ਉਹਨਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਅਤੇ ਉਹਨਾਂ ਦੇ ਦਿਲਾਂ ਨੂੰ ਕਠੋਰ ਕਰ ਦਿੱਤਾ, ਤਾਂ ਜੋ ਉਹ ਅੱਖਾਂ ਨਾਲ ਵੇਖ ਨਾ ਸਕਣ, ਤੇ ਨਾ ਉਹਨਾਂ ਦੇ ਦਿਲ ਸਮਝ ਸਕਣ, ਨਾ ਹੀ ਮੁੜ ਆਉਣ, ਤਾਂ ਕਿ ਮੈਂ ਉਨ੍ਹਾਂ ਨੂੰ ਚੰਗਾ ਕਰਾਂਗਾ।”

John 12:40 (UKJV) He has blinded their eyes, and hardened their heart; that they should not see with their eyes, nor understand with their heart, and be converted, and I should heal them.

38ਇਹ ਯਸ਼ਾਯਾਹ ਨਬੀ ਦੇ ਬਚਨ ਨੂੰ ਪੂਰਾ ਕਰਨਾ ਸੀ: “ਹੇ ਪ੍ਰਭੂ, ਸਾਡੀ ਖੁਸ਼ਖ਼ਬਰੀ ਉੱਤੇ ਕਿਸ ਨੇ ਵਿਸ਼ਵਾਸ ਕੀਤਾ ਅਤੇ ਪ੍ਰਭੂ ਦੀ ਸ਼ਕਤੀ ਕਿਸ ਉੱਤੇ ਪ੍ਰਗਟ ਹੋਈ ਹੈ?”

39ਉਹ ਇਸ ਲਈ ਵਿਸ਼ਵਾਸ ਨਹੀਂ ਕਰ ਸਕੇ, ਕਿਉਂਕਿ ਜਿਵੇਂ ਯਸ਼ਾਯਾਹ ਨੇ ਇਹ ਵੀ ਕਿਹਾ:

40“ਪਰਮੇਸ਼ਵਰ ਨੇ ਉਹਨਾਂ ਦੀਆਂ ਅੱਖਾਂ ਅੰਨ੍ਹੀਆਂ ਕਰ ਦਿੱਤੀਆਂ ਅਤੇ ਉਹਨਾਂ ਦੇ ਦਿਲਾਂ ਨੂੰ ਕਠੋਰ ਕਰ ਦਿੱਤਾ, ਤਾਂ ਜੋ ਉਹ ਅੱਖਾਂ ਨਾਲ ਵੇਖ ਨਾ ਸਕਣ, ਤੇ ਨਾ ਉਹਨਾਂ ਦੇ ਦਿਲ ਸਮਝ ਸਕਣ, ਨਾ ਹੀ ਮੁੜ ਆਉਣ, ਤਾਂ ਕਿ ਮੈਂ ਉਨ੍ਹਾਂ ਨੂੰ ਚੰਗਾ ਕਰਾਂਗਾ।”

41ਯਸ਼ਾਯਾਹ ਨੇ ਇਹ ਇਸ ਲਈ ਕਿਹਾ ਕਿਉਂਕਿ ਉਸ ਨੇ ਯਿਸ਼ੂ ਦੀ ਮਹਿਮਾ ਵੇਖੀ ਅਤੇ ਉਸ ਦੇ ਬਾਰੇ ਗੱਲ ਕੀਤੀ।

42ਉਸੇ ਵੇਲੇ ਬਹੁਤ ਸਾਰੇ ਲੋਕਾਂ ਅਤੇ ਅਧਿਕਾਰੀਆਂ ਨੇ ਉਸ ਉੱਤੇ ਵਿਸ਼ਵਾਸ ਕੀਤਾ। ਪਰ ਫ਼ਰੀਸੀਆਂ ਦੇ ਕਾਰਨ ਉਹ ਖੁੱਲ੍ਹੇਆਮ ਆਪਣੇ ਵਿਸ਼ਵਾਸ ਨੂੰ ਸਵੀਕਾਰ ਨਹੀਂ ਕਰਦੇ ਸਨ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਫ਼ਰੀਸੀ ਉਹਨਾਂ ਨੂੰ ਪ੍ਰਾਰਥਨਾ ਸਥਾਨ ਤੋਂ ਬਾਹਰ ਕੱਢ ਦੇਣਗੇ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.