ਯੋਹਨ 17

ਹੁਣ ਇਹ ਸਦੀਪਕ ਜੀਵਨ ਹੈ: ਕਿ ਉਹ ਤੁਹਾਨੂੰ, ਇੱਕੋ ਸੱਚੇ ਪਰਮੇਸ਼ਵਰ ਅਤੇ ਯਿਸ਼ੂ ਮਸੀਹ ਨੂੰ ਜਾਣਦੇ ਹਨ, ਜਿਸ ਨੂੰ ਤੁਸੀਂ ਭੇਜਿਆ ਹੈ।

John 17:3 (UKJV) And this is life eternal, that they might know you the only true God, and Jesus Christ, whom you have sent.

1ਜਦੋਂ ਯਿਸ਼ੂ ਨੇ ਇਹ ਕਿਹਾ, ਤਾਂ ਉਸ ਨੇ ਸਵਰਗ ਵੱਲ ਵੇਖਦੇ ਹੋਏ ਪ੍ਰਾਰਥਨਾ ਕੀਤੀ: “ਹੇ ਪਿਤਾ, ਓਹ ਸਮਾਂ ਆ ਗਿਆ ਹੈ। ਆਪਣੇ ਪੁੱਤਰ ਦੀ ਮਹਿਮਾ ਦੇ ਤਾਂ ਜੋ ਤੁਹਾਡਾ ਪੁੱਤਰ ਤੁਹਾਡੀ ਮਹਿਮਾ ਕਰੇ।

2ਕਿਉਂਕਿ ਤੁਸੀਂ ਉਸ ਨੂੰ ਸਾਰੇ ਲੋਕਾਂ ਉੱਤੇ ਅਧਿਕਾਰ ਦਿੱਤਾ ਹੈ ਤਾਂ ਜੋ ਉਹ ਉਹਨਾਂ ਸਾਰਿਆਂ ਨੂੰ ਸਦੀਪਕ ਜੀਵਨ ਦੇਵੇ ਜੋ ਲੋਕ ਤੁਸੀਂ ਉਸ ਨੂੰ ਦਿੱਤੇ ਹਨ।

3ਹੁਣ ਇਹ ਸਦੀਪਕ ਜੀਵਨ ਹੈ: ਕਿ ਉਹ ਤੁਹਾਨੂੰ, ਇੱਕੋ ਸੱਚੇ ਪਰਮੇਸ਼ਵਰ ਅਤੇ ਯਿਸ਼ੂ ਮਸੀਹ ਨੂੰ ਜਾਣਦੇ ਹਨ, ਜਿਸ ਨੂੰ ਤੁਸੀਂ ਭੇਜਿਆ ਹੈ।

4ਮੈਂ ਉਹ ਕੰਮ ਪੂਰਾ ਕਰਕੇ ਜੋ ਤੁਸੀਂ ਮੈਨੂੰ ਦਿੱਤਾ ਸੀ, ਧਰਤੀ ਉੱਤੇ ਤੁਹਾਡੀ ਮਹਿਮਾ ਕੀਤੀ ਹੈ।

5ਅਤੇ ਹੁਣ ਹੇ ਪਿਤਾ, ਆਪਣੀ ਮੌਜੂਦਗੀ ਵਿੱਚ ਮੇਰੀ ਉਸ ਮਹਿਮਾ ਨੂੰ ਪ੍ਰਗਟ ਕਰੋ, ਜੋ ਇਸ ਜਗਤ ਦੀ ਸ਼ੁਰੂਆਤ ਤੋਂ ਪਹਿਲਾਂ ਮੇਰੀ ਮਹਿਮਾ ਤੁਹਾਡੇ ਨਾਲ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.