1ਜਦੋਂ ਯਿਸ਼ੂ ਨੇ ਇਹ ਕਿਹਾ, ਤਾਂ ਉਸ ਨੇ ਸਵਰਗ ਵੱਲ ਵੇਖਦੇ ਹੋਏ ਪ੍ਰਾਰਥਨਾ ਕੀਤੀ: “ਹੇ ਪਿਤਾ, ਓਹ ਸਮਾਂ ਆ ਗਿਆ ਹੈ। ਆਪਣੇ ਪੁੱਤਰ ਦੀ ਮਹਿਮਾ ਦੇ ਤਾਂ ਜੋ ਤੁਹਾਡਾ ਪੁੱਤਰ ਤੁਹਾਡੀ ਮਹਿਮਾ ਕਰੇ।
2ਕਿਉਂਕਿ ਤੁਸੀਂ ਉਸ ਨੂੰ ਸਾਰੇ ਲੋਕਾਂ ਉੱਤੇ ਅਧਿਕਾਰ ਦਿੱਤਾ ਹੈ ਤਾਂ ਜੋ ਉਹ ਉਹਨਾਂ ਸਾਰਿਆਂ ਨੂੰ ਸਦੀਪਕ ਜੀਵਨ ਦੇਵੇ ਜੋ ਲੋਕ ਤੁਸੀਂ ਉਸ ਨੂੰ ਦਿੱਤੇ ਹਨ।
3ਹੁਣ ਇਹ ਸਦੀਪਕ ਜੀਵਨ ਹੈ: ਕਿ ਉਹ ਤੁਹਾਨੂੰ, ਇੱਕੋ ਸੱਚੇ ਪਰਮੇਸ਼ਵਰ ਅਤੇ ਯਿਸ਼ੂ ਮਸੀਹ ਨੂੰ ਜਾਣਦੇ ਹਨ, ਜਿਸ ਨੂੰ ਤੁਸੀਂ ਭੇਜਿਆ ਹੈ।
4ਮੈਂ ਉਹ ਕੰਮ ਪੂਰਾ ਕਰਕੇ ਜੋ ਤੁਸੀਂ ਮੈਨੂੰ ਦਿੱਤਾ ਸੀ, ਧਰਤੀ ਉੱਤੇ ਤੁਹਾਡੀ ਮਹਿਮਾ ਕੀਤੀ ਹੈ।