3ਹੁਣ ਇਹ ਸਦੀਪਕ ਜੀਵਨ ਹੈ: ਕਿ ਉਹ ਤੁਹਾਨੂੰ, ਇੱਕੋ ਸੱਚੇ ਪਰਮੇਸ਼ਵਰ ਅਤੇ ਯਿਸ਼ੂ ਮਸੀਹ ਨੂੰ ਜਾਣਦੇ ਹਨ, ਜਿਸ ਨੂੰ ਤੁਸੀਂ ਭੇਜਿਆ ਹੈ।
4ਮੈਂ ਉਹ ਕੰਮ ਪੂਰਾ ਕਰਕੇ ਜੋ ਤੁਸੀਂ ਮੈਨੂੰ ਦਿੱਤਾ ਸੀ, ਧਰਤੀ ਉੱਤੇ ਤੁਹਾਡੀ ਮਹਿਮਾ ਕੀਤੀ ਹੈ।
5ਅਤੇ ਹੁਣ ਹੇ ਪਿਤਾ, ਆਪਣੀ ਮੌਜੂਦਗੀ ਵਿੱਚ ਮੇਰੀ ਉਸ ਮਹਿਮਾ ਨੂੰ ਪ੍ਰਗਟ ਕਰੋ, ਜੋ ਇਸ ਜਗਤ ਦੀ ਸ਼ੁਰੂਆਤ ਤੋਂ ਪਹਿਲਾਂ ਮੇਰੀ ਮਹਿਮਾ ਤੁਹਾਡੇ ਨਾਲ ਸੀ।
6“ਮੈਂ ਤੁਹਾਨੂੰ ਉਹਨਾਂ ਲੋਕਾਂ ਉੱਤੇ ਪ੍ਰਗਟ ਕੀਤਾ ਜੋ ਤੁਸੀਂ ਮੈਨੂੰ ਜਗਤ ਵਿੱਚੋਂ ਅਲੱਗ ਕਰਕੇ ਦਿੱਤੇ ਸੀ। ਉਹ ਤੁਹਾਡੇ ਸਨ; ਤੁਸੀਂ ਉਹਨਾਂ ਨੂੰ ਮੈਨੂੰ ਦਿੱਤਾ ਅਤੇ ਉਹਨਾਂ ਨੇ ਤੁਹਾਡੇ ਬਚਨ ਦੀ ਪਾਲਣਾ ਕੀਤੀ।
7ਹੁਣ ਉਹ ਜਾਣਦੇ ਹਨ ਕਿ ਜੋ ਕੁਝ ਤੁਸੀਂ ਮੈਨੂੰ ਦਿੱਤਾ ਹੈ ਉਹ ਤੁਹਾਡੇ ਵੱਲੋਂ ਆਇਆ ਹੈ।