ਯੋਹਨ 17

ਹੁਣ ਉਹ ਜਾਣਦੇ ਹਨ ਕਿ ਜੋ ਕੁਝ ਤੁਸੀਂ ਮੈਨੂੰ ਦਿੱਤਾ ਹੈ ਉਹ ਤੁਹਾਡੇ ਵੱਲੋਂ ਆਇਆ ਹੈ।

John 17:7 (UKJV) Now they have known that all things whatsoever you have given me are of you.

5ਅਤੇ ਹੁਣ ਹੇ ਪਿਤਾ, ਆਪਣੀ ਮੌਜੂਦਗੀ ਵਿੱਚ ਮੇਰੀ ਉਸ ਮਹਿਮਾ ਨੂੰ ਪ੍ਰਗਟ ਕਰੋ, ਜੋ ਇਸ ਜਗਤ ਦੀ ਸ਼ੁਰੂਆਤ ਤੋਂ ਪਹਿਲਾਂ ਮੇਰੀ ਮਹਿਮਾ ਤੁਹਾਡੇ ਨਾਲ ਸੀ।

6“ਮੈਂ ਤੁਹਾਨੂੰ ਉਹਨਾਂ ਲੋਕਾਂ ਉੱਤੇ ਪ੍ਰਗਟ ਕੀਤਾ ਜੋ ਤੁਸੀਂ ਮੈਨੂੰ ਜਗਤ ਵਿੱਚੋਂ ਅਲੱਗ ਕਰਕੇ ਦਿੱਤੇ ਸੀ। ਉਹ ਤੁਹਾਡੇ ਸਨ; ਤੁਸੀਂ ਉਹਨਾਂ ਨੂੰ ਮੈਨੂੰ ਦਿੱਤਾ ਅਤੇ ਉਹਨਾਂ ਨੇ ਤੁਹਾਡੇ ਬਚਨ ਦੀ ਪਾਲਣਾ ਕੀਤੀ।

7ਹੁਣ ਉਹ ਜਾਣਦੇ ਹਨ ਕਿ ਜੋ ਕੁਝ ਤੁਸੀਂ ਮੈਨੂੰ ਦਿੱਤਾ ਹੈ ਉਹ ਤੁਹਾਡੇ ਵੱਲੋਂ ਆਇਆ ਹੈ।

8ਮੈਂ ਉਹਨਾਂ ਨੂੰ ਉਹ ਬਚਨ ਦਿੱਤੇ ਜੋ ਤੁਸੀਂ ਮੈਨੂੰ ਦਿੱਤੇ ਸਨ ਅਤੇ ਉਹਨਾਂ ਨੇ ਉਹਨਾਂ ਨੂੰ ਸਵੀਕਾਰ ਕੀਤਾ। ਉਹ ਸੱਚ-ਮੁੱਚ ਜਾਣਦੇ ਸਨ ਕਿ ਮੈਂ ਤੁਹਾਡੇ ਤੋਂ ਆਇਆ ਹਾਂ, ਅਤੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਤੁਸੀਂ ਮੈਨੂੰ ਭੇਜਿਆ ਹੈ।

9ਮੈਂ ਉਹਨਾਂ ਲਈ ਪ੍ਰਾਰਥਨਾ ਕਰਦਾ ਹਾਂ। ਮੈਂ ਜਗਤ ਲਈ ਪ੍ਰਾਰਥਨਾ ਨਹੀਂ ਕਰ ਰਿਹਾ, ਪਰ ਮੈਂ ਉਹਨਾਂ ਲਈ ਪ੍ਰਾਰਥਨਾ ਕਰ ਰਿਹਾ ਹਾਂ ਜੋ ਤੁਸੀਂ ਮੈਨੂੰ ਦਿੱਤੇ ਹਨ, ਕਿਉਂਕਿ ਉਹ ਤੁਹਾਡੇ ਹੀ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.