ਯੋਹਨ 17

“ਮੈਂ ਤੁਹਾਨੂੰ ਉਹਨਾਂ ਲੋਕਾਂ ਉੱਤੇ ਪ੍ਰਗਟ ਕੀਤਾ ਜੋ ਤੁਸੀਂ ਮੈਨੂੰ ਜਗਤ ਵਿੱਚੋਂ ਅਲੱਗ ਕਰਕੇ ਦਿੱਤੇ ਸੀ। ਉਹ ਤੁਹਾਡੇ ਸਨ; ਤੁਸੀਂ ਉਹਨਾਂ ਨੂੰ ਮੈਨੂੰ ਦਿੱਤਾ ਅਤੇ ਉਹਨਾਂ ਨੇ ਤੁਹਾਡੇ ਬਚਨ ਦੀ ਪਾਲਣਾ ਕੀਤੀ।

John 17:6 (UKJV) I have manifested your name unto the men which you gave me out of the world: yours they were, and you gave them me; and they have kept your word.

4ਮੈਂ ਉਹ ਕੰਮ ਪੂਰਾ ਕਰਕੇ ਜੋ ਤੁਸੀਂ ਮੈਨੂੰ ਦਿੱਤਾ ਸੀ, ਧਰਤੀ ਉੱਤੇ ਤੁਹਾਡੀ ਮਹਿਮਾ ਕੀਤੀ ਹੈ।

5ਅਤੇ ਹੁਣ ਹੇ ਪਿਤਾ, ਆਪਣੀ ਮੌਜੂਦਗੀ ਵਿੱਚ ਮੇਰੀ ਉਸ ਮਹਿਮਾ ਨੂੰ ਪ੍ਰਗਟ ਕਰੋ, ਜੋ ਇਸ ਜਗਤ ਦੀ ਸ਼ੁਰੂਆਤ ਤੋਂ ਪਹਿਲਾਂ ਮੇਰੀ ਮਹਿਮਾ ਤੁਹਾਡੇ ਨਾਲ ਸੀ।

6“ਮੈਂ ਤੁਹਾਨੂੰ ਉਹਨਾਂ ਲੋਕਾਂ ਉੱਤੇ ਪ੍ਰਗਟ ਕੀਤਾ ਜੋ ਤੁਸੀਂ ਮੈਨੂੰ ਜਗਤ ਵਿੱਚੋਂ ਅਲੱਗ ਕਰਕੇ ਦਿੱਤੇ ਸੀ। ਉਹ ਤੁਹਾਡੇ ਸਨ; ਤੁਸੀਂ ਉਹਨਾਂ ਨੂੰ ਮੈਨੂੰ ਦਿੱਤਾ ਅਤੇ ਉਹਨਾਂ ਨੇ ਤੁਹਾਡੇ ਬਚਨ ਦੀ ਪਾਲਣਾ ਕੀਤੀ।

7ਹੁਣ ਉਹ ਜਾਣਦੇ ਹਨ ਕਿ ਜੋ ਕੁਝ ਤੁਸੀਂ ਮੈਨੂੰ ਦਿੱਤਾ ਹੈ ਉਹ ਤੁਹਾਡੇ ਵੱਲੋਂ ਆਇਆ ਹੈ।

8ਮੈਂ ਉਹਨਾਂ ਨੂੰ ਉਹ ਬਚਨ ਦਿੱਤੇ ਜੋ ਤੁਸੀਂ ਮੈਨੂੰ ਦਿੱਤੇ ਸਨ ਅਤੇ ਉਹਨਾਂ ਨੇ ਉਹਨਾਂ ਨੂੰ ਸਵੀਕਾਰ ਕੀਤਾ। ਉਹ ਸੱਚ-ਮੁੱਚ ਜਾਣਦੇ ਸਨ ਕਿ ਮੈਂ ਤੁਹਾਡੇ ਤੋਂ ਆਇਆ ਹਾਂ, ਅਤੇ ਉਹਨਾਂ ਨੂੰ ਵਿਸ਼ਵਾਸ ਹੈ ਕਿ ਤੁਸੀਂ ਮੈਨੂੰ ਭੇਜਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.