16ਫਿਰ ਅੰਤ ਵਿੱਚ ਪਿਲਾਤੁਸ ਨੇ ਯਿਸ਼ੂ ਨੂੰ ਸਲੀਬ ਉੱਤੇ ਚੜਾਉਣ ਲਈ ਯਹੂਦੀਆਂ ਦੇ ਹਵਾਲੇ ਕਰ ਦਿੱਤਾ। ਫਿਰ ਸੈਨਿਕ ਯਿਸ਼ੂ ਨੂੰ ਲੈ ਗਏ।
17ਆਪਣੀ ਸਲੀਬ ਆਪ ਚੁੱਕ ਕੇ ਯਿਸ਼ੂ ਗੋਲਗੋਥਾ ਨੂੰ ਗਏ (ਇਬਰਾਨੀ ਵਿੱਚ ਜਿਸ ਦਾ ਅਰਥ ਹੈ ਖੋਪੜੀ ਦਾ ਸਥਾਨ)।
18ਉੱਥੇ ਉਹਨਾਂ ਨੇ ਯਿਸ਼ੂ ਨੂੰ ਸਲੀਬ ਦਿੱਤੀ, ਉੱਥੇ ਦੋ ਮਨੁੱਖ ਹੋਰ ਵੀ ਸਨ ਜਿਨ੍ਹਾਂ ਨੂੰ ਯਿਸ਼ੂ ਦੇ ਨਾਲ ਸਲੀਬ ਦਿੱਤੀ ਗਈ, ਇੱਕ ਮਨੁੱਖ ਉਸ ਦੇ ਇੱਕ ਪਾਸੇ ਅਤੇ ਦੂਸਰੇ ਉਸ ਦੇ ਦੂਸਰੇ ਪਾਸੇ ਅਤੇ ਯਿਸ਼ੂ ਵਿੱਚਕਾਰ ਸਨ।
19ਪਿਲਾਤੁਸ ਨੇ ਇੱਕ ਪੱਤਰ ਲਿਖਵਾ ਕੇ ਸਲੀਬ ਉੱਪਰ ਲਗਾਇਆ, ਜਿਸ ਉੱਤੇ ਲਿਖਿਆ ਹੋਇਆ ਸੀ, ਯਿਸ਼ੂ ਨਾਸਰੀ, ਯਹੂਦੀਆਂ ਦਾ ਰਾਜਾ।
20ਇਹ ਪੱਤਰ ਇਬਰਾਨੀ, ਲਾਤੀਨੀ ਅਤੇ ਯੂਨਾਨੀ ਵਿੱਚ ਲਿਖਿਆ ਗਿਆ ਸੀ, ਅਤੇ ਬਹੁਤ ਸਾਰੇ ਯਹੂਦੀਆਂ ਨੇ ਇਸ ਪੱਤਰ ਨੂੰ ਪੜ੍ਹਿਆ, ਕਿਉਂਕਿ ਉਹ ਜਗ੍ਹਾ ਜਿੱਥੇ ਯਿਸ਼ੂ ਨੂੰ ਸਲੀਬ ਦਿੱਤੀ ਗਈ ਸੀ ਸ਼ਹਿਰ ਦੇ ਨੇੜੇ ਸੀ।