39ਨਿਕੋਦੇਮਾਸ ਯੋਸੇਫ਼ ਦੇ ਨਾਲ ਗਿਆ, ਨਿਕੋਦੇਮਾਸ ਉਹੀ ਸੀ, ਜਿਹੜਾ ਇੱਕ ਵਾਰ ਰਾਤ ਨੂੰ ਯਿਸ਼ੂ ਕੋਲ ਗਿਆ ਸੀ। ਉਹ ਲਗਭਗ ਪੈਂਤੀ ਕਿੱਲੋ ਗੰਧਰਸ ਅਤੇ ਇੱਕ ਲਿਲੀ ਵਰਗੇ ਪੌਦੇ ਦਾ ਮਿਸ਼ਰਨ ਲਿਆਏ।
40ਫਿਰ ਉਹਨਾਂ ਨੇ ਯਿਸ਼ੂ ਦੇ ਸਰੀਰ ਨੂੰ ਲੈ ਕੇ ਉਸ ਨੂੰ ਸੁਗੰਧ ਨਾਲ ਵਧੀਆ ਕੱਪੜਿਆਂ ਵਿੱਚ ਲਪੇਟਿਆ ਜਿਵੇਂ ਯਹੂਦੀਆਂ ਦੇ ਦਫ਼ਨਾਉਣ ਦੀ ਰੀਤ ਸੀ।
41ਜਿਸ ਜਗ੍ਹਾ ਤੇ ਯਿਸ਼ੂ ਨੂੰ ਸਲੀਬ ਦਿੱਤੀ ਗਈ ਸੀ, ਉੱਥੇ ਇੱਕ ਬਾਗ਼ ਸੀ, ਅਤੇ ਬਾਗ਼ ਵਿੱਚ ਇੱਕ ਨਵੀਂ ਕਬਰ ਸੀ, ਜਿਸ ਵਿੱਚ ਕਦੇ ਕਿਸੇ ਨੂੰ ਨਹੀਂ ਰੱਖਿਆ ਗਿਆ ਸੀ।
42ਕਿਉਂਕਿ ਇਹ ਯਹੂਦੀਆਂ ਦੇ ਤਿਆਰੀ ਦਾ ਦਿਨ ਸੀ ਅਤੇ ਕਬਰ ਨੇੜੇ ਸੀ, ਇਸ ਲਈ ਉਹਨਾਂ ਨੇ ਯਿਸ਼ੂ ਨੂੰ ਉੱਥੇ ਰੱਖਿਆ।