5ਯਿਸ਼ੂ ਸਾਮਰਿਯਾ ਦੇ ਇਲਾਕੇ ਸੁਖਾਰ ਨਗਰ ਕੋਲ ਆਏ। ਇਹ ਨਗਰ ਉਸ ਜ਼ਮੀਨ ਦੇ ਨੇੜੇ ਸੀ, ਜੋ ਯਾਕੋਬ ਨੇ ਆਪਣੇ ਪੁੱਤਰ ਯੋਸੇਫ਼ ਨੂੰ ਦਿੱਤੀ ਸੀ।
6ਯਾਕੋਬ ਦਾ ਖੂਹ ਉੱਥੇ ਸੀ। ਯਿਸ਼ੂ ਆਪਣੀ ਲੰਮੀ ਯਾਤਰਾ ਤੋਂ ਥੱਕ ਗਏ ਅਤੇ ਉੱਥੇ ਬੈਠ ਗਏ। ਇਹ ਲਗਭਗ ਦੁਪਹਿਰ ਦਾ ਸਮਾਂ ਸੀ।
7ਇੱਕ ਸਾਮਰਿਯਾ ਵਾਸੀ ਔਰਤ ਪਾਣੀ ਭਰਨ ਲਈ ਖੂਹ ਤੇ ਆਈ। ਯਿਸ਼ੂ ਨੇ ਉਸ ਨੂੰ ਕਿਹਾ, “ਕਿ ਤੂੰ ਮੈਨੂੰ ਪੀਣ ਲਈ ਪਾਣੀ ਦੇਵੇਗੀ।”
8ਪਰ ਉਸ ਸਮੇਂ ਯਿਸ਼ੂ ਦੇ ਚੇਲੇ ਨਗਰ ਵਿੱਚੋਂ ਭੋਜਨ ਖਰੀਦਣ ਗਏ ਹੋਏ ਸਨ।
9ਉਹ ਸਾਮਰਿਯਾ ਵਾਸੀ ਔਰਤ ਨੇ ਯਿਸ਼ੂ ਨੂੰ ਆਖਿਆ, “ਮੈਂ ਸਾਮਰਿਯਾ ਵਾਸੀ ਹਾਂ ਅਤੇ ਤੁਸੀਂ ਇੱਕ ਯਹੂਦੀ ਹੋ, ਫਿਰ ਤੁਸੀਂ ਕਿਵੇਂ ਮੇਰੇ ਕੋਲੋਂ ਪੀਣ ਲਈ ਪਾਣੀ ਮੰਗ ਰਹੇ ਹੋ।” ਕਿਉਂਕਿ ਯਹੂਦੀ ਸਾਮਰਿਯਾ ਵਾਸੀਆਂ ਨਾਲ ਕੋਈ ਮੇਲ ਨਹੀਂ ਰੱਖਦੇ।