ਯੋਹਨ 6

ਤਦ ਤਿਬੇਰਿਯਾਸ ਦੀਆਂ ਕੁਝ ਕਿਸ਼ਤੀਆਂ ਉਸ ਜਗ੍ਹਾ ਦੇ ਕੋਲ ਪਹੁੰਚੀਆਂ ਜਿੱਥੇ ਲੋਕਾਂ ਨੇ ਪ੍ਰਭੂ ਦਾ ਧੰਨਵਾਦ ਕਰਨ ਤੋਂ ਬਾਅਦ ਰੋਟੀ ਖਾਧੀ ਸੀ।

John 6:23 (UKJV) (nevertheless there came other boats from Tiberias nigh unto the place where they did eat bread, after that the Lord had given thanks:)

21ਤਦ ਚੇਲੇ ਯਿਸ਼ੂ ਨੂੰ ਕਿਸ਼ਤੀ ਉੱਤੇ ਚੜ੍ਹਾਉਣ ਲਈ ਖੁਸ਼ ਹੋ ਗਏ, ਅਤੇ ਤੁਰੰਤ ਹੀ ਕਿਸ਼ਤੀ ਕਿਨਾਰੇ ਤੇ ਪਹੁੰਚ ਗਈ ਜਿੱਥੇ ਉਹ ਜਾ ਰਹੇ ਸਨ।

22ਅਗਲੇ ਦਿਨ ਜੋ ਲੋਕ ਝੀਲ ਦੇ ਦੂਜੇ ਕੰਡੇ ਤੇ ਠਹਿਰੇ ਸਨ ਉਹਨਾਂ ਨੇ ਦੇਖਿਆ ਕਿ ਇੱਥੇ ਤਾਂ ਇੱਕ ਹੀ ਕਿਸ਼ਤੀ ਸੀ ਅਤੇ ਯਿਸ਼ੂ ਆਪਣੇ ਚੇਲਿਆਂ ਨਾਲ ਉਸ ਵਿੱਚ ਨਹੀਂ ਚੜ੍ਹੇ ਸੀ। ਪਰ ਉਹਨਾਂ ਦੇ ਚੇਲੇ ਹੀ ਉੱਥੋਂ ਇਕੱਲੇ ਚੱਲੇ ਗਏ ਸਨ।

23ਤਦ ਤਿਬੇਰਿਯਾਸ ਦੀਆਂ ਕੁਝ ਕਿਸ਼ਤੀਆਂ ਉਸ ਜਗ੍ਹਾ ਦੇ ਕੋਲ ਪਹੁੰਚੀਆਂ ਜਿੱਥੇ ਲੋਕਾਂ ਨੇ ਪ੍ਰਭੂ ਦਾ ਧੰਨਵਾਦ ਕਰਨ ਤੋਂ ਬਾਅਦ ਰੋਟੀ ਖਾਧੀ ਸੀ।

24ਜਦੋਂ ਲੋਕਾਂ ਨੂੰ ਪਤਾ ਚੱਲਿਆ ਕਿ ਯਿਸ਼ੂ ਅਤੇ ਉਸ ਦੇ ਚੇਲੇ ਉੱਥੇ ਨਹੀਂ ਹਨ, ਉਹ ਕਿਸ਼ਤੀਆਂ ਵਿੱਚ ਚੜ੍ਹੇ ਅਤੇ ਯਿਸ਼ੂ ਦੀ ਭਾਲ ਕਰਨ ਲਈ ਕਫ਼ਰਨਹੂਮ ਗਏ।

25ਜਦੋਂ ਲੋਕਾਂ ਨੇ ਯਿਸ਼ੂ ਨੂੰ ਝੀਲ ਦੇ ਦੂਜੇ ਪਾਸੇ ਪਾਇਆ ਤਾਂ ਉਹਨਾਂ ਨੇ ਯਿਸ਼ੂ ਨੂੰ ਪੁੱਛਿਆ, “ਗੁਰੂ ਜੀ, ਤੁਸੀਂ ਇੱਥੇ ਕਦੋਂ ਆਏ ਸੀ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.