ਯੋਹਨ 6

ਜਦੋਂ ਲੋਕਾਂ ਨੂੰ ਪਤਾ ਚੱਲਿਆ ਕਿ ਯਿਸ਼ੂ ਅਤੇ ਉਸ ਦੇ ਚੇਲੇ ਉੱਥੇ ਨਹੀਂ ਹਨ, ਉਹ ਕਿਸ਼ਤੀਆਂ ਵਿੱਚ ਚੜ੍ਹੇ ਅਤੇ ਯਿਸ਼ੂ ਦੀ ਭਾਲ ਕਰਨ ਲਈ ਕਫ਼ਰਨਹੂਮ ਗਏ।

John 6:24 (UKJV) When the people therefore saw that Jesus was not there, neither his disciples, they also went on board ships, and came to Capernaum, seeking for Jesus.

22ਅਗਲੇ ਦਿਨ ਜੋ ਲੋਕ ਝੀਲ ਦੇ ਦੂਜੇ ਕੰਡੇ ਤੇ ਠਹਿਰੇ ਸਨ ਉਹਨਾਂ ਨੇ ਦੇਖਿਆ ਕਿ ਇੱਥੇ ਤਾਂ ਇੱਕ ਹੀ ਕਿਸ਼ਤੀ ਸੀ ਅਤੇ ਯਿਸ਼ੂ ਆਪਣੇ ਚੇਲਿਆਂ ਨਾਲ ਉਸ ਵਿੱਚ ਨਹੀਂ ਚੜ੍ਹੇ ਸੀ। ਪਰ ਉਹਨਾਂ ਦੇ ਚੇਲੇ ਹੀ ਉੱਥੋਂ ਇਕੱਲੇ ਚੱਲੇ ਗਏ ਸਨ।

23ਤਦ ਤਿਬੇਰਿਯਾਸ ਦੀਆਂ ਕੁਝ ਕਿਸ਼ਤੀਆਂ ਉਸ ਜਗ੍ਹਾ ਦੇ ਕੋਲ ਪਹੁੰਚੀਆਂ ਜਿੱਥੇ ਲੋਕਾਂ ਨੇ ਪ੍ਰਭੂ ਦਾ ਧੰਨਵਾਦ ਕਰਨ ਤੋਂ ਬਾਅਦ ਰੋਟੀ ਖਾਧੀ ਸੀ।

24ਜਦੋਂ ਲੋਕਾਂ ਨੂੰ ਪਤਾ ਚੱਲਿਆ ਕਿ ਯਿਸ਼ੂ ਅਤੇ ਉਸ ਦੇ ਚੇਲੇ ਉੱਥੇ ਨਹੀਂ ਹਨ, ਉਹ ਕਿਸ਼ਤੀਆਂ ਵਿੱਚ ਚੜ੍ਹੇ ਅਤੇ ਯਿਸ਼ੂ ਦੀ ਭਾਲ ਕਰਨ ਲਈ ਕਫ਼ਰਨਹੂਮ ਗਏ।

25ਜਦੋਂ ਲੋਕਾਂ ਨੇ ਯਿਸ਼ੂ ਨੂੰ ਝੀਲ ਦੇ ਦੂਜੇ ਪਾਸੇ ਪਾਇਆ ਤਾਂ ਉਹਨਾਂ ਨੇ ਯਿਸ਼ੂ ਨੂੰ ਪੁੱਛਿਆ, “ਗੁਰੂ ਜੀ, ਤੁਸੀਂ ਇੱਥੇ ਕਦੋਂ ਆਏ ਸੀ?”

26ਯਿਸ਼ੂ ਨੇ ਜਵਾਬ ਦਿੱਤਾ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਤੁਸੀਂ ਮੈਨੂੰ ਇਸ ਲਈ ਨਹੀਂ ਲੱਭ ਰਹੇ ਹੋ, ਕਿਉਂਕਿ ਤੁਸੀਂ ਉਹ ਚਮਤਕਾਰ ਵੇਖੇ ਜੋ ਮੈਂ ਕੀਤੇ ਹਨ। ਪਰ ਤੁਸੀਂ ਮੈਨੂੰ ਇਸ ਲਈ ਲੱਭ ਰਹੇ ਹੋ ਕਿਉਂਕਿ ਤੁਸੀਂ ਰੋਟੀਆਂ ਖਾਧੀਆਂ ਸਨ ਅਤੇ ਤੁਸੀਂ ਸਭ ਰੱਜ ਗਏ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.