56ਜੋ ਕੋਈ ਮੇਰਾ ਮਾਸ ਖਾਂਦਾ ਅਤੇ ਮੇਰਾ ਲਹੂ ਪੀਂਦਾ ਹੈ ਮੈਂ ਉਸ ਵਿੱਚ ਰਹਿੰਦਾ ਹਾਂ ਅਤੇ ਉਹ ਮੇਰੇ ਵਿੱਚ ਰਹਿੰਦਾ ਹੈ।
57ਜਿਵੇਂ ਕਿ ਜੀਉਂਦੇ ਪਿਤਾ ਨੇ ਮੈਨੂੰ ਭੇਜਿਆ ਹੈ ਅਤੇ ਮੈਂ ਪਿਤਾ ਰਾਹੀਂ ਜਿਉਂਦਾ ਹਾਂ, ਇਸ ਲਈ ਜੋ ਕੋਈ ਮੈਨੂੰ ਖਾਂਦਾ ਹੈ ਉਹ ਮੇਰੇ ਕਾਰਨ ਜੀਵੇਗਾ।
58ਇਹ ਉਹ ਰੋਟੀ ਹੈ ਜੋ ਸਵਰਗ ਤੋਂ ਹੇਠਾਂ ਆਉਂਦੀ ਹੈ। ਤੁਹਾਡੇ ਪਿਉ-ਦਾਦਿਆਂ ਨੇ ਮੰਨਾ ਖਾਧਾ ਅਤੇ ਮਰ ਗਏ, ਪਰ ਜਿਹੜਾ ਕੋਈ ਵੀ ਇਸ ਰੋਟੀ ਨੂੰ ਖਾਦਾਂ ਹੈ ਉਹ ਸਦਾ ਜੀਵੇਗਾ।”
59ਯਿਸ਼ੂ ਨੇ ਇਹ ਗੱਲਾਂ ਕਫ਼ਰਨਹੂਮ ਦੇ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦਿੰਦੇ ਹੋਏ ਆਖੀਆਂ।
60ਇਹ ਸੁਣ ਕੇ ਉਹਨਾਂ ਦੇ ਬਹੁਤ ਸਾਰੇ ਚੇਲਿਆਂ ਨੇ ਕਿਹਾ, “ਇਹ ਸਖ਼ਤ ਉਪਦੇਸ਼ ਹੈ। ਕੌਣ ਇਸ ਨੂੰ ਸਵੀਕਾਰ ਕਰ ਸਕਦਾ ਹੈ?”