58ਇਹ ਉਹ ਰੋਟੀ ਹੈ ਜੋ ਸਵਰਗ ਤੋਂ ਹੇਠਾਂ ਆਉਂਦੀ ਹੈ। ਤੁਹਾਡੇ ਪਿਉ-ਦਾਦਿਆਂ ਨੇ ਮੰਨਾ ਖਾਧਾ ਅਤੇ ਮਰ ਗਏ, ਪਰ ਜਿਹੜਾ ਕੋਈ ਵੀ ਇਸ ਰੋਟੀ ਨੂੰ ਖਾਦਾਂ ਹੈ ਉਹ ਸਦਾ ਜੀਵੇਗਾ।”
59ਯਿਸ਼ੂ ਨੇ ਇਹ ਗੱਲਾਂ ਕਫ਼ਰਨਹੂਮ ਦੇ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦਿੰਦੇ ਹੋਏ ਆਖੀਆਂ।
60ਇਹ ਸੁਣ ਕੇ ਉਹਨਾਂ ਦੇ ਬਹੁਤ ਸਾਰੇ ਚੇਲਿਆਂ ਨੇ ਕਿਹਾ, “ਇਹ ਸਖ਼ਤ ਉਪਦੇਸ਼ ਹੈ। ਕੌਣ ਇਸ ਨੂੰ ਸਵੀਕਾਰ ਕਰ ਸਕਦਾ ਹੈ?”
61ਯਿਸ਼ੂ ਨੂੰ ਇਹ ਪਤਾ ਲੱਗ ਗਿਆ ਕਿ ਉਸ ਦੇ ਚੇਲੇ ਇਹ ਸੁਣ ਕੇ ਬੁੜ-ਬੁੜ ਕਰ ਰਹੇ ਹਨ, ਤਾਂ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਕੀ ਤੁਹਾਨੂੰ ਇਹ ਉਪਦੇਸ਼ ਪਰੇਸ਼ਾਨ ਕਰ ਰਿਹਾ ਹੈ?
62ਫਿਰ ਤਾਂ ਤੁਸੀਂ ਹੋਰ ਵੀ ਪਰੇਸ਼ਾਨ ਹੋਵੋਂਗੇ ਜਦੋਂ ਮਨੁੱਖ ਦੇ ਪੁੱਤਰ ਨੂੰ ਸਵਰਗ ਜਾਂਦਿਆਂ ਵੇਖੋਂਗੇ ਜਿੱਥੇ ਉਹ ਪਹਿਲਾਂ ਸੀ!