47ਫਿਰ ਫ਼ਰੀਸੀਆਂ ਨੇ ਕਿਹਾ, “ਤੁਹਾਡਾ ਮਤਲਬ ਹੈ ਕਿ ਉਸ ਨੇ ਵੀ ਤੁਹਾਨੂੰ ਧੋਖਾ ਦਿੱਤਾ ਹੈ?
48ਕੀ ਕਿਸੇ ਵੀ ਅਧਿਕਾਰੀ ਜਾਂ ਫ਼ਰੀਸੀ ਨੇ ਉਸ ਤੇ ਵਿਸ਼ਵਾਸ ਕੀਤਾ ਹੈ?
49ਨਹੀਂ! ਪਰ ਇਹ ਭੀੜ ਜੋ ਬਿਵਸਥਾ ਬਾਰੇ ਕੁਝ ਵੀ ਨਹੀਂ ਜਾਣਦੀ ਉਹਨਾਂ ਲਈ ਇੱਕ ਸਰਾਪ ਹੈ।”
50ਪਰ ਨਿਕੋਦੇਮਾਸ, ਜੋ ਪਹਿਲਾਂ ਯਿਸ਼ੂ ਕੋਲ ਗਿਆ ਸੀ ਅਤੇ ਉਹ ਉਹਨਾਂ ਵਿੱਚੋਂ ਇੱਕ ਸੀ ਉਹ ਉਹਨਾਂ ਨੂੰ ਬੋਲਿਆ,
51“ਕੀ ਸਾਡੀ ਬਿਵਸਥਾ ਕਿਸੇ ਵਿਅਕਤੀ ਤੇ ਦੋਸ਼ ਲਗਾਉਂਦੀ ਹੈ ਉਸ ਨੂੰ ਬਿਨਾਂ ਸੁਣੇ ਜਾਂ ਬਿਨਾਂ ਜਾਣੇ ਕਿ ਉਹ ਕੀ ਕਰ ਰਿਹਾ ਹੈ?”