ਯੋਹਨ 8

ਤੁਸੀਂ ਮਨੁੱਖੀ ਦਰਜੇ ਨਾਲ ਮੇਰਾ ਨਿਆਂ ਕਰਦੇ ਹੋ, ਪਰ ਮੈਂ ਕਿਸੇ ਦਾ ਨਿਆਂ ਨਹੀਂ ਕਰਦਾ।

John 8:15 (UKJV) All of you judge after the flesh; I judge no man.

13ਫ਼ਰੀਸੀਆਂ ਨੇ ਜਵਾਬ ਦਿੱਤਾ, “ਤੁਸੀਂ ਆਪਣੇ ਬਾਰੇ ਇਹ ਗਵਾਹੀ ਦੇ ਰਹੇ ਹੋ! ਅਜਿਹੀ ਗਵਾਹੀ ਸੱਚੀ ਨਹੀਂ ਹੈ।”

14ਯਿਸ਼ੂ ਨੇ ਉਹਨਾਂ ਨੂੰ ਕਿਹਾ, “ਜੇ ਮੈਂ ਆਪਣੀ ਗਵਾਹੀ ਆਪ ਦਿੰਦਾ ਹਾਂ ਫਿਰ ਵੀ ਮੇਰੀ ਗਵਾਹੀ ਸੱਚੀ ਹੈ। ਕਿਉਂਕਿ ਮੈਂ ਜਾਣਦਾ ਹਾਂ ਕਿ ਮੈਂ ਕਿੱਥੋਂ ਆਇਆ ਅਤੇ ਮੈਂ ਕਿੱਥੇ ਜਾ ਰਿਹਾ ਹਾਂ, ਪਰ ਤੁਸੀਂ ਮੇਰੇ ਬਾਰੇ ਇਹ ਨਹੀਂ ਜਾਣਦੇ।

15ਤੁਸੀਂ ਮਨੁੱਖੀ ਦਰਜੇ ਨਾਲ ਮੇਰਾ ਨਿਆਂ ਕਰਦੇ ਹੋ, ਪਰ ਮੈਂ ਕਿਸੇ ਦਾ ਨਿਆਂ ਨਹੀਂ ਕਰਦਾ।

16ਅਤੇ ਜੇ ਮੈਂ ਕਿਸੇ ਦਾ ਨਿਆਂ ਕਰਾਂ ਤਾਂ ਮੇਰਾ ਨਿਆਂ ਸੱਚਾ ਹੋਵੇਗਾ। ਕਿਉਂਕਿ ਮੈਂ ਇਕੱਲਾ ਨਹੀਂ ਹਾਂ। ਉਹ ਪਿਤਾ ਜਿਸ ਨੇ ਮੈਨੂੰ ਭੇਜਿਆ ਹੈ ਮੇਰੇ ਨਾਲ ਹੈ।

17ਤੁਹਾਡੀ ਆਪਣੀ ਬਿਵਸਥਾ ਕਹਿੰਦੀ ਹੈ ਕਿ ਜੇ ਦੋ ਲੋਕ ਕਿਸੇ ਗੱਲ ਬਾਰੇ ਸਹਿਮਤ ਹੋਣ ਤਾਂ ਉਹਨਾਂ ਦੀ ਗਵਾਹੀ ਨੂੰ ਸੱਚ ਮੰਨ ਲਿਆ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.