9ਕਈ ਲੋਕਾਂ ਨੇ ਕਿਹਾ ਕਿ ਇਹ ਉਹੀ ਹੈ ਅਤੇ ਕਈਆਂ ਨੇ ਕਿਹਾ। “ਨਹੀਂ, ਇਹ ਮਨੁੱਖ ਉਹ ਨਹੀਂ ਹੈ ਸਿਰਫ ਇਹ ਉਸ ਵਰਗਾ ਲੱਗਦਾ ਹੈ।” ਪਰ ਉਸ ਮਨੁੱਖ ਨੇ ਆਖਿਆ, “ਮੈਂ ਉਹੀ ਮਨੁੱਖ ਹਾਂ।”
10ਲੋਕਾਂ ਨੇ ਉਸ ਨੂੰ ਪੁੱਛਿਆ, “ਫਿਰ ਤੇਰੀਆਂ ਅੱਖਾਂ ਕਿਵੇਂ ਖੁੱਲ੍ਹ ਗਈਆਂ?”
11ਉਸ ਨੇ ਉੱਤਰ ਦਿੱਤਾ, “ਜਿਸ ਆਦਮੀ ਨੂੰ ਉਹ ਯਿਸ਼ੂ ਕਹਿੰਦੇ ਹਨ ਉਸ ਨੇ ਕੁਝ ਮਿੱਟੀ ਦਾ ਲੇਪ ਬਣਾਇਆ ਅਤੇ ਮੇਰੀ ਅੱਖਾਂ ਤੇ ਲਾਇਆ। ਉਹ ਨੇ ਮੈਨੂੰ ਸਿਲੋਅਮ ਦੇ ਤਾਲਬ ਵਿੱਚੋਂ ਜਾ ਕੇ ਧੋਣ ਲਈ ਕਿਹਾ। ਮੈਂ ਗਿਆ ਅਤੇ ਧੋ ਲਿਆ ਅਤੇ ਫਿਰ ਮੈਂ ਵੇਖ ਸਕਿਆ।”
12ਉਹਨਾਂ ਨੇ ਪੁੱਛਿਆ, “ਇਹ ਆਦਮੀ ਕਿੱਥੇ ਹੈ?” ਉਸ ਨੇ ਉੱਤਰ ਦਿੱਤਾ, “ਮੈਂ ਨਹੀਂ ਜਾਣਦਾ।”
13ਫਿਰ ਲੋਕ ਉਸ ਵਿਅਕਤੀ ਨੂੰ ਜਿਹੜਾ ਅੰਨ੍ਹਾ ਸੀ, ਫ਼ਰੀਸੀਆਂ ਦੇ ਕੋਲ ਲਿਆਏ।