3ਹੁਣ, ਯਾਹਵੇਹ, ਮੇਰੀ ਜਾਨ ਲੈ, ਕਿਉਂਕਿ ਮੇਰੇ ਲਈ ਜੀਉਣ ਨਾਲੋਂ ਮਰਨਾ ਚੰਗਾ ਹੈ।”
4ਪਰ ਯਾਹਵੇਹ ਨੇ ਉੱਤਰ ਦਿੱਤਾ, “ਕੀ ਤੇਰਾ ਗੁੱਸਾ ਕਰਨਾ ਠੀਕ ਹੈ?”
5ਯੋਨਾਹ ਬਾਹਰ ਗਿਆ ਅਤੇ ਸ਼ਹਿਰ ਦੇ ਪੂਰਬ ਵਿੱਚ ਇੱਕ ਥਾਂ ਬੈਠ ਗਿਆ। ਉੱਥੇ ਉਸਨੇ ਆਪਣੇ ਆਪ ਨੂੰ ਇੱਕ ਛੱਪਰੀ ਬਣਾਈ, ਇਸਦੀ ਛਾਂ ਵਿੱਚ ਬੈਠ ਗਿਆ ਅਤੇ ਇਹ ਵੇਖਣ ਲਈ ਉਡੀਕ ਕਰਦਾ ਸੀ ਕਿ ਸ਼ਹਿਰ ਦਾ ਕੀ ਹੋਵੇਗਾ।
6ਤਦ ਯਾਹਵੇਹ ਪਰਮੇਸ਼ਵਰ ਨੇ ਇੱਕ ਬੂਟਾ ਉਗਾ ਕੇ ਵਧਾਇਆ ਅਤੇ ਉਸ ਨੂੰ ਯੋਨਾਹ ਦੇ ਸਿਰ ਉੱਤੇ ਛਾਂ ਦੇਣ ਲਈ ਅਤੇ ਉਸ ਦੀ ਬੇਅਰਾਮੀ ਨੂੰ ਦੂਰ ਕਰਨ ਲਈ ਉਸ ਨੂੰ ਉਗਾਇਆ ਅਤੇ ਯੋਨਾਹ ਪੌਦੇ ਤੋਂ ਬਹੁਤ ਖੁਸ਼ ਹੋਇਆ।
7ਪਰ ਅਗਲੇ ਦਿਨ ਤੜਕੇ ਪਰਮੇਸ਼ਵਰ ਨੇ ਇੱਕ ਕੀੜਾ ਠਹਿਰਾਇਆ ਜਿਸ ਨੇ ਪੌਦੇ ਨੂੰ ਕੁਤਰ ਦਿੱਤਾ ਤਾਂ ਉਹ ਸੁੱਕ ਗਿਆ।